'ਗਲੀ ਬੁਆਏ' ਦੇ ਐਵਾਰਡ ਨੂੰ ਦੱਸਿਆ 'Paid', ਟਵਿੱਟਰ 'ਤੇ ਖੂਬ ਹੋ ਰਹੇ ਟਰੋਲ

2/18/2020 12:31:51 PM

ਮੁੰਬਈ (ਬਿਊਰੋ) — 65ਵੇਂ ਐਮਜ਼ੌਨ ਫਿਲਮਫੇਅਰ ਐਵਾਰਡਜ਼ 2020 ਅਨਾਊਂਸ ਹੋਣ ਤੋਂ ਬਾਅਦ ਲਗਾਤਾਰ ਇਕ ਤੋਂ ਬਾਅਦ ਇਕ ਵਿਵਾਦ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਫਿਲਮਫੇਅਰ ਐਵਾਰਡ ਦੇ ਵਿਕੀਪੀਡੀਆ ਦੇ ਪੇਜ ਨਾਲ ਛੇੜ-ਛਾੜ ਕੀਤੀ ਗਈ ਹੈ। ਇਸ ਸਾਲ 'ਗਲੀ ਬੁਆਏ' ਨੂੰ ਸਭ ਤੋਂ ਜ਼ਿਆਦਾ ਐਵਾਰਡ ਮਿਲੇ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਐਵਾਰਡ ਨੂੰ ਲੈ ਕੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਇਸ ਛੇੜ-ਛਾੜ 'ਚ ਪੇਜ 'ਤੇ 'ਗਲੀ ਬੁਆਏ' ਦੇ ਸਾਹਮਣੇ ਪੇਡ ਲਿਖਿਆ ਹੋਇਆ ਸੀ, ਜਿਸ ਦਾ ਮਤਲਬ ਕਿ 'ਗਲੀ ਬੁਆਏ' ਨੂੰ ਜੋ ਐਵਾਰਡ ਦਿੱਤਾ ਗਿਆ ਹੈ, ਅਸਲ 'ਚ ਉਹ ਖਰੀਦਿਆ ਗਿਆ ਹੈ। ਹਾਲਾਂਕਿ ਹੁਣ ਵਿਕੀਪੀਡੀਆ ਵਲੋਂ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ।
PunjabKesari
ਉੱਥੇ ਹੀ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ 'ਗਲੀ ਬੁਆਏ' ਨੂੰ 13 ਐਵਾਰਡ ਦਿੱਤੇ ਗਏ ਹਨ, ਜਦੋਂਕਿ ਭਾਰਤ ਦੀਆਂ ਹੋਰ ਕ੍ਰਿਏਟਿਵ ਫਿਲਮਾਂ ਜਿਵੇਂ ਕਿ 'ਆਰਟੀਕਲ 15', 'ਸੁਪਰ 30' ਅਤੇ 'ਕੇਸਰੀ' ਵਰਗੀਆਂ ਫਿਲਮਾਂ ਨੂੰ ਇਕ ਵੀ ਐਵਾਰਡ ਨਹੀਂ ਦਿੱਤਾ ਗਿਆ।

'ਗਲੀ ਬੁਆਏ' ਦੀ ਝੋਲੀ ਪਏ ਕਈ ਐਵਾਰਡ :-
ਇਸ ਸਾਲ 'ਗਲੀ ਬੁਆਏ' ਨੂੰ ਬੈਸਟ ਫਿਲਮ, ਰਣਵੀਰ ਸਿੰਘ ਨੂੰ ਬੈਸਟ ਐਕਟਰ, ਆਲੀਆ ਭੱਟ ਨੂੰ ਬੈਸਟ ਐਕਟਰਸ, ਜ਼ੋਇਆ ਅਖਤਰ ਬੈਸਟ ਡਾਇਰੈਕਟਰ, ਅਮ੍ਰਿਤਾ ਸੁਭਾਸ਼ ਨੂੰ ਬੈਸਟ ਸਪੋਰਟਿੰਗ ਅਦਾਕਾਰਾ, ਸਿਧਾਂਤ ਚਤੁਰਵੇਦੀ ਨੂੰ ਬੈਸਟ ਸਪੋਰਟਿੰਗ ਐਕਟਰ ਦਾ ਪੁਰਸਕਾਰ ਮਿਲਿਆ। ਇਸ ਤੋਂ ਇਲਾਵਾ ਬੈਸਟ ਮਿਊਜ਼ਿਕ ਐਲਬਮ, ਬੈਸਟ ਸਕ੍ਰੀਨ ਪਲੇਅ ਵਰਗੇ ਐਵਾਰਡਸ ਵੀ 'ਗਲੀ ਬੁਆਏ' ਫਿਲਮ ਦੇ ਨਾਂ ਰਹੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News