ਫਿਲਮ ਦੇ ਸੈੱਟ ''ਤੇ ਇਰਫਾਨ ਖਾਨ ਦੀ ਮਸਤੀ, ਵੀਡੀਓ ਵਾਇਰਲ

4/12/2019 4:46:41 PM

ਮੁੰਬਈ (ਬਿਊਰੋ) : ਕੈਂਸਰ ਦਾ ਇਲਾਜ ਕਰਵਾ ਕੇ ਵਾਪਸ ਭਾਰਤ ਆਉਣ ਤੋਂ ਬਾਅਦ ਐਕਟਰ ਇਰਫਾਨ ਖਾਨ ਨੇ ਆਪਣੀ ਅਗਲੀ ਫਿਲਮ 'ਅੰਗਰੇਜੀ ਮੀਡੀਅਮ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੂਟਿੰਗ ਦੇ ਸੈੱਟ ਤੋਂ ਉਨ੍ਹਾਂ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਇਰਫਾਨ ਦੇ ਫੈਨਜ਼ ਬੇਹੱਦ ਖੁਸ਼ ਹੋ ਜਾਣਗੇ ਕਿਉਂਕਿ ਇਰਫਾਨ ਸੈੱਟ 'ਤੇ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਉਦੈਪੂਰ 'ਚ ਹੋ ਰਹੀ ਹੈ। ਉਸ ਨੂੰ ਦੇਖਣ ਲਈ ਸੈੱਟ ਨੇੜੇ ਕਾਫੀ ਗਿਣਤੀ 'ਚ ਫੈਨਜ਼ ਮੌਜ਼ੂਦ ਰਹਿੰਦੇ ਹਨ, ਜਿਨ੍ਹਾਂ ਨੂੰ ਇਰਫਾਨ ਮਿਲਦੇ ਵੀ ਹਨ। ਇਹ ਇਰਫਾਨ ਦੀ ਸਾਲ 2017 'ਚ ਆਈ ਫਿਲਮ 'ਹਿੰਦੀ ਮੀਡੀਅਮ' ਦਾ ਸੀਕਵਲ ਹੈ, ਜਿਸ 'ਚ ਉਸ ਦੇ ਓਪੋਜ਼ਿਟ ਕਰੀਨਾ ਕਪੂਰ ਖਾਨ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਇਰਫਾਨ ਸ਼੍ਰੀ ਚੰਪਕ ਜੀ ਦਾ ਕਿਰਦਾਰ ਨਿਭਾਅ ਰਹੇ ਹਨ ਜਦੋਂਕਿ ਰਾਧਿਕਾ ਮਦਾਨ ਉਸ ਦੀ ਧੀ ਦੇ ਰੋਲ 'ਚ ਨਜ਼ਰ ਆਵੇਗੀ। ਕੁਝ ਦਿਨ ਪਹਿਲਾਂ ਇਰਫਾਨ ਨੇ ਫਿਲਮ ਤੋਂ ਆਪਣਾ ਲੁੱਕ ਵੀ ਸ਼ੇਅਰ ਕੀਤਾ ਸੀ। ਹੁਣ ਫੈਨਜ਼ ਨੂੰ ਫਿਲਮ ਦੀ ਰਿਲੀਜ਼ ਡੇਟ ਦੇ ਐਲਾਨ ਦਾ ਇੰਤਜ਼ਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News