ਕੈਂਸਰ ਨਾਲ ਲੜ ਰਹੇ ਇਰਫਾਨ ਖਾਨ ਨੇ ਸੁਣਾਈ ਇਕ ਜ਼ਬਰਦਸਤ ਖੁਸ਼ਖਬਰੀ

8/24/2018 9:54:58 AM

ਮੁੰਬਈ(ਬਿਊਰੋ)— ਬਾਲੀਵੁੱਡ 'ਚ ਦਮਦਾਰ ਐਕਟਿੰਗ ਨਾਲ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਐਕਟਰ ਇਰਫਾਨ ਖਾਨ ਇਸ ਸਮੇਂ 'Chemotherapy Cancer' ਕੈਂਸਰ ਨਾਲ ਲੜ ਰਹੇ ਹਨ। ਚਾਰ ਮਹੀਨੇ ਤੋਂ ਉਹ ਕੈਂਸਰ ਦਾ ਇਲਾਜ ਲੰਡਨ 'ਚ ਕਰਵਾ ਰਹੇ ਹਨ। ਆਏ ਦਿਨ ਇਰਫਾਨ ਖਾਨ ਆਪਣੀ ਸਿਹਤ ਸੰਬੰਧੀ ਅਪਡੇਟ ਸੋਸ਼ਲ ਮੀਡੀਆ 'ਤੇ ਦਿੰਦੇ ਰਹਿੰਦੇ ਹਨ। ਕੈਂਸਰ ਨਾਲ ਲੜ ਰਹੇ ਇਰਫਾਨ ਲਈ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਸਟਾਰਸ ਨੇ ਵੀ ਦੁਆਵਾਂ ਮੰਗੀਆਂ ਸਨ। ਹੁਣ ਉਨ੍ਹਾਂ ਦੀ 6ਵੀਂ ਕੈਮਿਓ ਥੈਰਪੀ ਚੱਲ ਰਹੀ ਹੈ। ਇਸ ਮੁਸ਼ਕਿਲ ਸਮੇਂ 'ਚ ਵੀ ਇਰਫਾਨ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਬੀਮਾਰੀ ਦਾ ਮੁਕਾਬਲਾ ਕੀਤਾ। ਹੁਣ ਕਈ ਮਹੀਨਿਆਂ ਬਾਅਦ ਇਰਫਾਨ ਦੇ ਫੈਨਜ਼ ਲਈ ਗੁੱਡ ਨਿਊਜ਼ ਸਾਹਮਣੇ ਆਈ ਹੈ। ਜੀ ਹਾਂ, ਖਬਰ ਇਹ ਹੈ ਕਿ ਇਰਫਾਨ ਦੀ ਸਿਹਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਆਇਆ ਹੈ ਤੇ ਉਹ ਜਲਦ ਹੀ ਭਾਰਤ ਵਾਪਸੀ ਕਰ ਸਕਦੇ ਹਨ। ਇਰਫਾਨ ਖਾਨ ਜਲਦੀ ਹੀ ਫਿਲਮ 'ਹਿੰਦੀ ਮੀਡੀਅਮ' ਦੇ ਸੀਕਵਲ 'ਚ ਕੰਮ ਕਰਦੇ ਨਜ਼ਰ ਆ ਸਕਦੇ ਹਨ। ਖਬਰਾਂ ਨੇ ਕਿ ਇਸ ਫਿਲਮ ਦੇ ਸੀਕਵਲ 'ਚ ਵੀ ਇਰਫਾਨ ਲੀਡ ਕਿਰਦਾਰ ਨਿਭਾਉਣਗੇ। 


ਇਸ ਫ਼ਿਲਮ ਨੂੰ ਹੋਮੀ ਅਡਜਾਨੀਆ ਡਾਇਰੈਕਟ ਕਰਨਗੇ। 'ਹਿੰਦੀ ਮੀਡੀਅਮ' 'ਚ ਇਰਫਾਨ ਦੇ ਔਪੋਜ਼ਿਟ ਸਬਾ ਕਮਰ ਨਜ਼ਰ ਆਈ ਸੀ। ਹੁਣ ਇਸ ਦੇ ਸੀਕੁਅਲ 'ਚ ਇਰਫਾਨ ਨਾਲ ਕਿਹੜੀ ਐਕਟਰਸ ਸਕਰੀਨ ਸ਼ੇਅਰ ਕਰੇਗੀ, ਇਸ ਦੀ ਅਜੇ ਕੋਈ ਜਾਣਕਾਰੀ ਨਹੀਂ। ਇਸ ਬਿਮਾਰੀ ਤੋਂ ਬਾਅਦ ਇਰਫਾਨ ਦਾ ਕਮਬੈਕ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News