ਸਕੂਨ ਦੀ ਜ਼ਿੰਦਗੀ ਜਿਊਣ ਲਈ ਵਾਦੀਆਂ ''ਚ ਖਰੀਦਿਆ ਸੀ ਇਰਫਾਨ ਖਾਨ ਨੇ ਆਪਣੇ ਸੁਪਨਿਆਂ ਦਾ ''ਆਸ਼ੀਆਨਾ''

4/30/2020 8:25:42 AM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਸਾਡੇ ਵਿਚ ਨਹੀਂ ਰਹੇ ਹਨ। ਉਹ ਹਮੇਸ਼ਾ ਤੋਂ ਦੀ ਦੇਵਭੂਮੀ ਦੀ ਸ਼ਾਂਤ ਵਾਦੀਆਂ ਵਿਚ ਸਕੂਨ ਅਤੇ ਸ਼ਾਂਤੀ ਦੇ ਪਲ ਬਿਤਾਉਣਾ ਚਾਹੁੰਦੇ ਸਨ। ਇਸ ਲਈ ਉਹ ਉਤਰਾਖੰਡ ਆਉਣਾ ਪਸੰਦ ਕਰਦੇ ਸਨ। ਉਨ੍ਹਾਂ ਨੂੰ ਨੈਨੀਤਾਲ ਦੇ ਰਾਮਗੜ੍ਹ ਖੇਤਰ ਨਾਲ ਕਾਫੀ ਮੋਹ ਸੀ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਰਾਮਗੜ੍ਹ ਦੇ ਹਿਮਾਲਅਨ ਹਾਇਟ (ਚਾਹ ਬਾਗਾਨ) ਵਿਚ 2012 ਵਿਚ ਕੌਕਟੇਜ ਖਰੀਦਿਆ ਸੀ। ਇਸ ਘਰ ਨਾਲ ਉਨ੍ਹਾਂ ਦੀਆਂ ਕਾਫੀ ਯਾਦਾਂ ਜੁੜੀਆਂ ਹਨ। ਹਿਮਾਲਅਨ ਹਾਇਟ ਨਿਵਾਸੀ ਨੇ ਦੱਸਿਆ ਕਿ ਫਿਲਮ ਅਭਿਨੇਤਾ ਇਰਫਾਨ ਖਾਨ ਪਹਿਲੀ ਵਾਰ ਸਾਲ 2010 ਵਿਚ ਰਾਮਗੜ੍ਹ ਖੇਤਰ ਵਿਚ ਆਏ ਸਨ। ਉਸ ਤੋਂ ਬਾਅਦ ਉਹ 2011 ਵਿਚ ਇਥੇ ਆਏ ਸਨ। ਕੌਕਟੇਜ ਖਰੀਦਣ ਤੋਂ ਬਾਅਦ ਉਹ ਆਖਰੀ ਵਾਰ ਸਾਲ 2014 ਵਿਚ ਇਸ ਕੌਕਟੇਜ ਵਿਚ ਰਹੇ ਸਨ। ਉਨ੍ਹਾਂ ਨੂੰ ਰਾਮਗੜ੍ਹ ਦੀਆਂ ਸ਼ਾਂਤ ਵਾਦੀਆਂ ਨਾਲ ਬਹੁਤ ਲਗਾਅ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਫੋਟੋਗ੍ਰਾਫੀ ਦਾ ਵੀ ਬਹੁਤ ਸ਼ੋਂਕ ਸੀ। ਉਹ ਜਦੋਂ ਵੀ ਰਾਮਗੜ੍ਹ ਆਉਂਦੇ ਸਨ ਤਾ ਹਿਮਾਲਿਆ ਦੀਆਂ ਵਾਦੀਆਂ ਦੇਖ ਕੇ ਬੇਹੱਦ ਖੁਸ਼ ਨਜ਼ਰ ਆਉਂਦੇ ਸਨ। ਉਹ ਆਖਦੇ ਸਨ ਕਿ ਦੇਵਭੂਮੀ ਨੂੰ ਕੁਦਰਤ ਦਾ ਵਰਦਾਨ ਮਿਲਿਆ ਹੈ। ਨਾਲ ਹੀ ਉਹ ਲੋਕਾਂ ਨਾਲ ਮਿਲਣ ਦੇ ਨਾਲ ਸੈਲਫੀ ਖਿੱਚਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਖੇਤਰ ਵਿਚ ਉਨ੍ਹਾਂ ਦੇ ਪ੍ਰਸ਼ੰਸ਼ਕ ਸੋਗ ਵਿਚ ਡੁੱਬੇ ਹਨ।

ਦੱਸ ਦੇਈਏ ਕਿ ਇਰਫਾਨ ਖਾਨ ਨੇ ਆਪਣੀ ਐਕਟਿੰਗ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਬਹੁਤ ਦਿਲ ਜਿੱਤਿਆ ਹੈ। ਇਰਫਾਨ ਖਾਨ ਇਕ ਅਜਿਹੇ ਐਕਟਰ ਸਨ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ ਸੀ ਕਿ ਕਿਰਦਾਰ ਕਿਵੇਂ ਦਾ ਹੈ। ਕਿਸੇ ਵੀ ਤਰ੍ਹਾਂ ਦਾ ਕਿਰਦਾਰ ਹੋਵੇ, ਉਹ ਉਸਨੂੰ ਪੂਰੀ ਸ਼ਿੱਦਤ ਨਾ ਨਿਭਾਉਂਦੇ ਸਨ। ਫਿਲਮ ਵਿਚ ਨਾ ਸਿਰਫ ਉਨ੍ਹਾਂ ਦੀ ਐਕਟਿੰਗ ਸਗੋਂ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਦੇ ਦਿਲ-ਦਿਮਾਗ ਵਿਚ ਉਤਾਰ ਜਾਂਦੇ ਸਨ। ਇਰਫਾਨ ਖਾਨ ਦੀ ਗਿਣਤੀ ਅਜਿਹੇ ਅਭਿਨੇਤਾਵਾਂ ਵਿਚ ਹੁੰਦੀ ਹੈ, ਜਿਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ। ਇਰਫਾਨ ਖਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਪਰਚਮ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲਹਿਰਾਇਆ। ਇਰਫਾਨ ਖਾਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ। ਇਨ੍ਹਾਂ ਨਾਂ ਅਤੇ ਸ਼ੋਹਰਤ ਇਰਫਾਨ ਖਾਨ ਨੂੰ ਆਸਾਨੀ ਨਾਲ ਨਹੀਂ ਮਿਲਿਆ ਹੈ।

ਦੱਸਣਯੋਗ ਹੈ ਕਿ ਇਰਫਾਨ ਖਾਨ ਦਾ ਬੀਤੇ ਦਿਨੀਂ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਖਰੀ ਸਾਹ ਲਿਆ। ਇਰਫਾਨ ਨਿਊਰੋਐਂਡੋਕ੍ਰਾਇਨ ਕੈਂਸਰ ਤੋਂ ਪੀੜਤ ਸਨ, ਜਿਸ ਦਾ ਇਲਾਜ ਉਹ ਲੰਡਨ ਕਰਵਾਉਣ ਵੀ ਗਏ ਸਨ। ਲੰਡਨ ਤੋਂ ਆਉਣ ਤੋਂ ਬਾਅਦ ਇਰਫਾਨ ਖਾਨ ਰੁਟੀਨ ਜਾਂਚ ਲਈ ਕੋਕਿਲਾਬੇਨ ਹਸਪਤਾਲ ਵਿਚ ਆਉਂਦੇ ਸਨ। ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News