ਇਹ ਹਨ ਇਰਫਾਨ ਖਾਨ ਦੇ ਦਮਦਾਰ ਡਾਇਲਾਗਸ, ਜਿਹੜੇ ਹਮੇਸ਼ਾ ਦਰਸ਼ਕਾਂ ਨੂੰ ਰਹਿਣਗੇ ਯਾਦ
4/29/2020 4:14:17 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਅੱਜ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ। ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਾਉਣਾ ਪਿਆ ਸੀ। ਇਰਫਾਨ ਖਾਨ ਨੇ ਆਪਣੀ ਐਕਟਿੰਗ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਬਹੁਤ ਦਿਲ ਜਿੱਤਿਆ ਹੈ।
ਇਰਫਾਨ ਖਾਨ ਇਕ ਅਜਿਹੇ ਐਕਟਰ ਸਨ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ ਸੀ ਕਿ ਕਿਰਦਾਰ ਕਿਵੇਂ ਦਾ ਹੈ। ਕਿਸੇ ਵੀ ਤਰ੍ਹਾਂ ਦਾ ਕਿਰਦਾਰ ਹੋਵੇ, ਉਹ ਉਸਨੂੰ ਪੂਰੀ ਸ਼ਿੱਦਤ ਨਾ ਨਿਭਾਉਂਦੇ ਸਨ। ਫਿਲਮ ਵਿਚ ਨਾ ਸਿਰਫ ਉਨ੍ਹਾਂ ਦੀ ਐਕਟਿੰਗ ਸਗੋਂ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਦੇ ਦਿਲ-ਦਿਮਾਗ ਵਿਚ ਉਤਾਰ ਜਾਂਦੇ ਸਨ। ਉਹ ਜਿਸ ਤਰ੍ਹਾਂ ਸਹਿਜਤਾ ਨਾਲ ਪ੍ਰੇਮਿਕਾ ਦੇ ਕੰਨ ਵਿਚ ਰੋਮਾਂਟਿਕ ਲਾਇਨਾਂ ਸਲੀਕੇ ਨਾਲ ਬੋਲਦੇ ਸਨ, ਓਸੇ ਸਹਿਜਤਾ ਨਾਲ ਉਹ ਧਮਕੀ ਵੀ ਦਿੰਦੇ ਸਨ। ਹੀਰੋ ਦਾ ਕਿਰਦਾਰ ਹੋਵੇ ਜਾ ਵਿਲੇਨ ਦਾ, ਹਰ ਕਿਰਦਾਰ ਨੂੰ ਬਖੂਬੀ ਨਿਭਾਉਣਾ ਇਰਫਾਨ ਖਾਨ ਨੂੰ ਆਉਂਦਾ ਸੀ।ਇਰਫਾਨ ਖਾਨ ਦੀਆਂ ਮਨੋਰੰਜਕ ਫ਼ਿਲਮਾਂ ਹੋਣ ਜਾ ਫਿਰ ਸਮਾਜਿਕ ਘਟਨਾ 'ਤੇ ਅਧਾਰਿਤ, ਹਰ ਫ਼ਿਲਮਾਂ ਵਿਚ ਉਨ੍ਹਾਂ ਦੇ ਡਾਇਲਾਗ ਬਿਲਕੁਲ ਹਟਕੇ ਹੁੰਦੇ ਸਨ :-
ਗੁੰਡੇ - ''ਪਿਸਤੌਲ ਦੀ ਗੋਲੀ ਅਤੇ ਲੌਂਡੀਆਂ ਦੀ ਬੋਲੀ ਜਦੋਂ ਚੱਲਦੀ ਹੈ ਤਾਂ ਜਾਨ ਦੋਨੋਂ ਵਿਚ ਹੀ ਖਤਰੇ ਵਿਚ ਹੁੰਦੀ ਹੈ।''
ਡੀ-ਡੇ - ''ਗ਼ਲਤੀਆਂ ਵੀ ਰਿਸ਼ਤਿਆਂ ਵਾਂਗ ਹੁੰਦੀਆਂ ਹਨ, ਕਰਨੀ ਨਹੀਂ ਪੈਂਦੀ ਹੋ ਜਾਂਦੀ ਹੈ।''
ਜਜ਼ਬਾ - ''ਸ਼ਰਾਫ਼ਤ ਦੀ ਦੁਨੀਆ ਦਾ ਕਿੱਸਾ ਹੀ ਖ਼ਤਮ, ਹੁਣ ਜਿਵੇਂ ਦੀ ਦੁਨੀਆ ਉਵੇਂ ਦੇ ਅਸੀਂ।''
ਪਾਨ ਸਿੰਘ ਤੋਮਰ - ''ਬਿਹੜ ਮੇਂ ਬਾਗੀ ਹੋਤੇ ਹੈ, ਡਕੇਤ ਮਿਲਤੇ ਹੈ ਪਾਰਲਿਆਮੇਂਟ ਮਾਂ।''
ਸਾਹੇਬ ਬੀਵੀ ਔਰ ਗੈਂਗਸਟਰ - ''ਹਮਾਰੀ ਤੋਂ ਗਾਲੀ ਪਰ ਭੀ ਤਾਲੀ ਪੜਤੀ ਹੈ।''
ਤਲਵਾਰ- ''ਕਿਸੀ ਭੀ ਬੇਗੁਨਾਹ ਕੋ ਸਜ਼ਾ ਮਿਲਨੇ ਸੇ ਅੱਛਾ ਹੈ ਦੱਸ ਗੁਨਾਹਗਾਰ ਛੁੱਟ ਜਾਣ।''
ਲਾਇਫ ਇਨ ਮੈਟਰੋ - ''ਇਹ ਸ਼ਹਿਰ ਸਾਨੂੰ ਜਿੰਨਾ ਦਿੰਦਾ ਹੈ, ਬਦਲੇ ਵਿਚ ਕਿਤੇ ਜ਼ਿਆਦਾ ਸਾਡੇ ਤੋਂ ਲੈਂਦਾ ਹੈ।''
ਦਿ ਕਿਲਰ - ''ਬੜੇ ਸ਼ਹਿਰੋਂ ਕਿ ਹਵਾ ਔਰ ਛੋਟੇ ਸ਼ਹਿਰੋਂ ਕਾ ਪਾਣੀ, ਬੜਾ ਖ਼ਤਰਨਾਕ ਹੁੰਦਾ ਹੈ।''
ਚਾਕਲੇਟ - ''ਸ਼ੈਤਾਨ ਕਿ ਸਭਸੈ ਬੜੀ ਚਾਲ ਜੇਹ ਹੈ ਕਿ ਵੋ ਸਾਹਮਣੇ ਨਹੀਂ ਆਤਾ।''
ਹੈਦਰ - ''ਆਪ ਜਿਸਮ ਹੈ ਤੋਂ ਮੈਂ ਰੂਹ, ਆਪ ਫਾਨੀ ਮੇਂ ਲਫ਼ਾਨੀ।''
ਕਸੂਰ - ''ਆਦਮੀ ਜਿੰਨਾ ਵੱਡਾ ਹੁੰਦਾ ਹੈ, ਉਸਦੇ ਲੁਕਣ ਦੀ ਜਗ੍ਹਾ ਓਹਨੀ ਹੀ ਘੱਟ ਹੁੰਦੀ ਹੈ।''
ਤਲਵਾਰ- ''ਕਿਸੀ ਭੀ ਬੇਗੁਨਾਹ ਕੋ ਸਜ਼ਾ ਮਿਲਨੇ ਸੇ ਅੱਛਾ ਹੈ ਦੱਸ ਗੁਨਾਹਗਾਰ ਛੁੱਟ ਜਾਣ।''
ਹਿੰਦੀ ਮੀਡੀਅਮ - ''ਏਕ ਫਰਾਂਸ ਬੰਦਾ, ਜਰਮਨ ਬੰਦਾ ਸਪੀਕ ਰਾਂਗ ਇੰਗਲਿਸ਼, ਵੋ ਨੋ ਪ੍ਰੋਬਲਮ, ਇਕ ਇੰਡੀਅਨ ਬੰਦਾ ਸੇ ਰਾਂਗ ਇੰਗਲਿਸ਼, ਬੰਦਾ ਹੀ ਬੇਕਾਰ ਹੋ ਜਾਤਾ ਹੈ ਜੀ।''
ਪੀਕੂ - ''ਡੈਥ ਔਰ ਸ਼ਿੱਟ, ਕਿਤੇ ਵੀ, ਕਦੇ ਵੀ ਆ ਸਕਦੀ ਹੈ।''
ਦੱਸਣਯੋਗ ਹੈ ਕਿ ਇਰਫਾਨ ਖਾਨ ਨੇ ਨਿਊਰੋਏਂਡੋਕ੍ਰਾਇਨ ਟਿਊਮਰ ਦਾ ਇਲਾਜ ਲੰਡਨ ਵਿਚ ਕਰਵਾਇਆ ਸੀ। ਉਹ ਤਕਰੀਬਨ 1 ਸਾਲ ਲੰਡਨ ਵਿਚ ਰਹੇ ਸਨ। ਮਿਲੀ ਜਾਣਕਾਰੀ ਮੁਤਾਬਿਕ ਇਰਫਾਨ ਖਾਨ ਲੰਡਨ ਤੋਂ ਆਉਣ ਤੋਂ ਬਾਅਦ ਰੁਟੀਨ ਜਾਂਚ ਲਈ ਕੋਕਿਲਾਬੇਨ ਹਸਪਤਾਲ ਵਿਚ ਆਉਂਦੇ ਸਨ।
ਕੁਝ ਦਿਨ ਪਹਿਲਾਂ ਹੀ ਇਰਫਾਨ ਖਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ ਵਿਚ ਦੇਹਾਂਤ ਹੋ ਗਿਆ ਸੀ ਪਰ ਉਹ 'ਕੋਰੋਨਾ ਵਾਇਰਸ' ਕਾਰਨ ਲੱਗੇ ਕਰਫਿਊ ਕਰਕੇ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ