ਸੌਖਾ ਨਹੀਂ ਸੀ ਇਰਫਾਨ ਖਾਨ ਦਾ ਫ਼ਿਲਮੀ ਕਰੀਅਰ, ਜਾਣੋ ਫਰਸ਼ ਤੋਂ ਅਰਸ਼ ਤਕ ਦਾ ਸਫ਼ਰ

4/29/2020 6:48:58 PM

ਜਲੰਧਰ (ਵੈੱਬ ਡੈਸਕ) - ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ 54 ਸਾਲ ਦੀ ਉਮਰ ਅੱਜ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਸੋਗ ਵਿਚ ਡੁੱਬਿਆ ਹੋਇਆ ਹੈ। ਇਰਫਾਨ ਖਾਨ ਦੀ ਗਿਣਤੀ ਅਜਿਹੇ ਅਭਿਨੇਤਾਵਾਂ ਵਿਚ ਹੁੰਦੀ ਹੈ, ਜਿਨ੍ਹਾਂ ਨੇ ਹਰ ਕਿਰਦਾਰ ਨੂੰ ਨਿਭਾਇਆ ਹੈ। ਇਰਫਾਨ ਖਾਨ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਪਰਚਮ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਲਹਿਰਾਇਆ। ਇਰਫਾਨ ਖਾਨ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਬਹੁਤ ਸੰਘਰਸ਼ ਕੀਤਾ। ਇਨ੍ਹਾਂ ਨਾਂ ਅਤੇ ਸ਼ੋਹਰਤ ਇਰਫਾਨ ਖਾਨ ਨੂੰ ਆਸਾਨੀ ਨਾਲ ਨਹੀਂ ਮਿਲਿਆ ਹੈ।
Image result for irrfan khan
ਇਰਫਾਨ ਖਾਨ ਦਾ ਬਾਲੀਵੁੱਡ ਵਿਚ ਕਦੇ ਕੋਈ ਗੋਡ ਫਾਦਰ ਨਹੀਂ ਸੀ ਅਤੇ ਨਾ ਉਨ੍ਹਾਂ ਨੂੰ ਕਿਸੇ ਹੋਰ ਦਾ ਕੋਈ ਸਪੋਰਟ ਸੀ। ਇਰਫਾਨ ਖਾਨ ਨੇ ਆਪਣੇ ਸ਼ੁਰੂਆਤੀ ਕਰੀਅਰ ਵਿਚ ਟੈਲੀਵਿਜ਼ਨ ਸੀਰੀਅਲ ਤੋਂ ਪਛਾਣ ਬਣਾਈ ਸੀ ਪਰ ਐਨ. ਐਸ. ਡੀ (ਨੈਸ਼ਨਲ ਸਕੂਲ ਆਫ ਡਰਾਮਾ) ਤੋਂ ਪੜ੍ਹਾਈ ਕਰਨ ਤੋਂ ਬਾਅਦ ਇਰਫਾਨ ਦੇ ਸੁਪਨੇ ਸੀਰੀਅਲਾਂ ਤਕ ਹੀ ਸੀਮਿਤ ਨਹੀਂ ਸਨ। ਉਨ੍ਹਾਂ ਦਾ ਸੁਪਨਾ ਵਿਸ਼ਵ ਭਰ ਵਿਚ ਪ੍ਰਸਿੱਧੀ ਪ੍ਰਾਪਤ ਕਰਨਾ ਸੀ, ਜਿਸ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਅਤੇ ਆਪਣਾ ਮੁਕਾਮ ਹਾਸਲ ਕੀਤਾ। 
Image result for irrfan khan
ਛੋਟੇ ਪਰਦੇ 'ਤੇ ਵੀ ਦਿਖਾ ਚੁੱਕੇ ਨੇ ਅਦਾਕਾਰੀ ਦੇ ਰੰਗ  
ਆਪਣੇ ਸ਼ੁਰੂਆਤੀ ਕਰੀਅਰ ਵਿਚ ਇਰਫਾਨ ਖਾਨ ਨੇ ਨੈਸ਼ਨਲ ਟੈਲੀਵਿਜ਼ਨ ਸ਼ੋਅ 'ਚਾਣਕਯ', 'ਭਾਰਤਇਕ ਖੋਜ', 'ਸਾਰਾ ਜਹਾਂ ਹਮਾਰਾ', 'ਬਨੇਗੀ ਆਪਣੀ ਬਾਤ', 'ਚੰਦਰਕਾਂਤਾ' ਵਰਗੇ ਸੀਰੀਅਲਾਂ ਤੋਂ ਸ਼ੁਰੂਆਤ ਕੀਤੀ ਪਰ ਇਸ ਨਾਲ ਇਰਫਾਨ ਖਾਨ ਨੂੰ ਜ਼ਿਆਦਾ ਪਛਾਣ (ਪ੍ਰਸਿੱਧੀ) ਨਹੀਂ ਮਿਲੀ।  ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮੀ ਦੁਨੀਆ ਵਸੀਹ ਕਦਮ ਰੱਖਿਆ ਪਰ ਸ਼ੁਰੂਆਤੀ ਦੌਰ ਉਨ੍ਹਾਂ ਲਈ ਕੁਝ ਖਾਸ ਨਹੀਂ ਰਿਹਾ।
Image result for irrfan khan
'ਮਕਬੂਲ' ਫਿਲਮ ਨਾਲ ਖੁੱਲ੍ਹੀ ਸੀ ਕਿਸਮਤ 
ਇਸ ਤੋਂ ਬਾਅਦ 90 ਦੇ ਦਹਾਕੇ ਵਿਚ ਵੀ ਇਰਫਾਨ ਖਾਨ ਨੇ ਕਈ ਫ਼ਿਲਮਾਂ ਵਿਚ ਕੰਮ ਕੀਤਾ। ਇਰਫਾਨ ਖਾਨ ਨੂੰ ਨੋਟਿਸ ਕੀਤਾ ਗਿਆ ਲੰਡਨ ਦੇ ਰਹਿਣ ਵਾਲੇ ਇਕ ਨਿਰਦੇਸ਼ਕ ਆਸਿਫ਼ ਕਪਾਡੀਆ ਦੀ ਫਿਲਮ 'ਦੀ ਵਾਰੀਅਰ' ਵਿਚ। ਇਸ ਫਿਲਮ ਤੋਂ ਬਾਅਦ ਇਰਫਾਨ ਖਾਨ 'ਤੇ ਧਿਆਨ ਦਿੱਤਾ ਜਾਣ ਲੱਗਾ ਪਰ ਉਨ੍ਹਾਂ ਨੂੰ ਅਸਲੀ ਪਛਾਣ ਸਾਲ 2003 ਵਿਚ ਆਈ ਫਿਲਮ 'ਮਕਬੂਲ' ਨਾਲ ਮਿਲੀ। ਇਸ ਫਿਲਮ ਵਿਚ ਇਰਫਾਨ ਖਾਨ ਨਾਲ ਮੁੱਖ ਭੂਮਿਕਾ ਵਿਚ ਅਦਾਕਾਰਾ ਤੱਬੂ ਸੀ। ਇਸ ਤੋਂ ਬਾਅਦ ਲਗਾਤਾਰ 'ਰੋਗ', 'ਲਾਇਫ ਇਨ ਅ ਮੈਟਰੋ', 'ਸਲਮਡਾਗ ਮਿਲੇਨਿਯਰ', 'ਪਾਨ ਸਿੰਘ ਤੋਮਰ', 'ਦੀ ਲੰਚਬਾਕਸ' ਵਰਗੀਆਂ ਫ਼ਿਲਮਾਂ ਵਿਚ ਇਰਫਾਨ ਖਾਨ ਨੂੰ ਸਹਾਰਨਾ ਮਿਲੀ।    
Image
ਫ਼ਿਲਮੀ ਕਰੀਅਰ ਦੌਰਾਨ ਮਿਲੀ ਸੀ ਇਹ ਵੱਡੀ ਚੁਣੌਤੀ 
ਇਰਫਾਨ ਖਾਨ ਦਾ ਕਹਿਣਾ ਸੀ ਕਿ ਮੇਰੇ ਕਰੀਅਰ ਵਿਚ ਮੇਰੇ ਲਈ ਸਭ ਤੋਂ ਵੱਡੀ ਚੁਣੋਤੀ ਮੇਰਾ ਚਿਹਰਾ ਹੀ ਸੀ। ਆਪਣੇ ਇਕ ਪੁਰਾਣੇ ਇੰਟਰਵਿਊ ਵਿਚ ਇਰਫਾਨ ਖਾਨ ਨੇ ਖੁਦ ਇਸ ਬਾਰੇ ਕਿਹਾ ਸੀ। ਇਰਫਾਨ ਖਾਨ ਨੇ ਦੱਸਿਆ ਸੀ ਕਿ, ''ਸ਼ੁਰੂਆਤੀ ਦੌਰ ਵਿਚ ਮੇਰਾ ਚਿਹਰਾ ਲੋਕਾਂ ਨੂੰ ਵਿਲੇਨ ਦੀ ਤਰ੍ਹਾਂ ਲੱਗਦਾ ਸੀ। ਮੈਂ ਜਿਥੇ ਵੀ ਕੱਮ ਮੰਗਣ ਜਾਂਦਾ ਸੀ, ਨਿਰਮਾਤਾ ਅਤੇ ਨਿਰਦੇਸ਼ਕ ਮੈਨੂੰ ਖਲਨਾਇਕ ਦਾ ਹੀ ਕਿਰਦਾਰ ਦਿੰਦੇ ਸਨ, ਜਿਸ ਦੇ ਚਲਦਿਆਂ ਮੈਨੂੰ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਨੈਗੇਟਿਵ ਕਿਰਦਾਰ ਹੀ ਮਿਲੇ ਸਨ ਪਰ ਮੇਰੀ ਮਿਹਨਤ ਅਤੇ ਦਮਦਾਰ ਐਕਟਿੰਗ ਨੇ ਇਸ ਚੁਣੌਤੀ ਦਾ ਸਾਹਮਣਾ ਕੀਤਾ। ਇਸ ਲਈ ਮੈਂ ਛੋਟੇ ਬਜਟ ਦੀਆਂ ਫ਼ਿਲਮਾਂ ਵਿਚ ਹੱਥ ਅਜ਼ਮਾਇਆ, ਜਿਥੇ ਮੈਨੂੰ ਹੀਰੋ ਦੇ ਰੂਪ ਵਿਚ ਪਛਾਣ ਬਣਾਉਣ ਦਾ ਮੌਕਾ ਮਿਲਿਆ।''   
Image result for irrfan khan
ਇਹ ਹਨ ਯਾਦਗਰ ਫ਼ਿਲਮਾਂ 
ਇਰਫਾਨ ਖਾਨ ਨੇ 'ਪਾਨ ਸਿੰਘ ਤੋਮਰ', 'ਦੀ ਲੰਚਬਾਕਸ', 'ਮੁੰਬਈ ਮੇਰੀ ਜਾਨ', 'ਸਾਹਿਬ ਬੀਵੀ ਔਰ ਗੈਂਗਸਟਰ ਰਿਟਰਨਸ', 'ਹਿੰਦੀ ਮੀਡੀਅਮ', 'ਮਕਬੂਲ', 'ਰੋਗ', 'ਲਾਇਫ ਇਨ ਅ ਮੈਟਰੋ', 'ਸਲਮਡਾਗ ਮਿਲੇਨਿਯਰ' ਅਤੇ 'ਹਿੰਦੀ ਮੀਡੀਅਮ 2' ਹਨ।  
Image
ਨਿਊਰੋਐਂਡੋਕ੍ਰਾਇਨ ਕੈਂਸਰ ਨਾਲ ਜੂਝ ਰਹੇ ਸਨ  
ਪਿਛਲੇ 2 ਸਾਲ ਤੋਂ ਇਰਫਾਨ ਖਾਨ ਨਿਊਰੋਐਂਡੋਕ੍ਰਾਇਨ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਜੂਝ ਰਹੇ ਸਨ, ਜਿਸ ਦਾ ਇਲਾਜ ਕਰਵਾਉਣ ਲਈ ਉਹ ਨਿਊਯਾਰਕ ਵੀ ਗਏ ਸਨ। ਹਾਲਾਂਕਿ ਨਿਊਯਾਰਕ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੇ  ਆਪਣੀ ਫਿਲਮ 'ਹਿੰਦੀ ਮੀਡੀਅਮ 2' ਦੀ ਸ਼ੂਟਿੰਗ ਕੀਤੀ ਸੀ। ਉਨ੍ਹਾਂ ਦੀ ਇਹ ਫਿਲਮ ਪਿਛਲੇ ਮਹੀਨੇ ਹੀ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਉਨ੍ਹਾਂ ਨਾਲ ਕਰੀਨਾ ਕਪੂਰ ਖਾਨ ਮੁੱਖ ਭੂਮਿਕਾ ਵਿਚ ਸਨ। 
Image
ਕੁਝ ਦਿਨ ਪਹਿਲਾਂ ਹੀ ਹੋਇਆ ਸੀ ਮਾਂ ਦਾ ਦਿਹਾਂਤ 
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਰਫਾਨ ਖਾਨ ਦੀ ਮਾਂ ਸੈਦਾ ਬੇਗਮ ਦਾ ਰਾਜਸਥਾਨ ਵਿਚ ਦਿਹਾਂਤ ਹੋ ਗਿਆ ਸੀ ਪਰ ਉਹ 'ਕੋਰੋਨਾ ਵਾਇਰਸ' ਕਾਰਨ ਲੱਗੇ ਕਰਫਿਊ ਕਰਕੇ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਨਹੀਂ ਹੋ ਸਕੇ ਸਨ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ ਸੀ।  
Image



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News