ਸੋਨਮ ਬਾਜਵਾ ਤੇ ਸਿੱਧੂ ਮੂਸੇਵਾਲਾ ਦੀ ਜੋੜੀ ਕਰੇਗੀ ਕੋਈ ਵੱਡਾ ਧਮਾਕਾ

8/21/2019 10:59:35 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੀ ਸੁਪਰਸਟਾਰ ਸੋਨਮ ਬਾਜਵਾ ਲਗਾਤਾਰ ਆਪਣੀ ਫਿਲਮਾਂ ਨੂੰ ਲੈ ਕੇ ਸੁਰਖੀਆਂ ਛਾਈ ਹੋਈ ਹੈ। ਉਹ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਰਹੀ ਹੈ। ਹਾਲ ਹੀ 'ਚ ਸੋਨਮ ਬਾਜਵਾ 'ਸਿੰਘਮ' ਫਿਲਮ 'ਚ ਨਜ਼ਰ ਆਈ ਸੀ, ਜੋ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ। ਹੁਣ ਖਬਰਾਂ ਆ ਰਹੀਆਂ ਹਨ ਕਿ ਸੋਨਮ ਬਾਜਵਾ ਤੇ ਸਿੱਧੂ ਮੂਸੇਵਾਲਾ ਦੀ ਜੋੜੀ ਨਜ਼ਰ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਸਿੱਧੂ ਮੂਸੇਵਾਲਾ ਤੇ ਸੋਨਮ ਬਾਜਵਾ ਕਿਸੇ ਗੀਤ ਦੀ ਵੀਡੀਓ ਲਈ ਇੱਕਠੇ ਹੋਏ ਹਨ। ਹਾਲਾਂਕਿ ਇਸ ਦਾ ਅਧਿਕਾਰਤ ਐਲਾਨ ਦੋਵਾਂ ਵਲੋਂ ਹਾਲੇ ਤੱਕ ਨਹੀਂ ਕੀਤਾ ਪਰ ਸੋਨਮ ਬਾਜਵਾ ਨੇ ਜਿਸ ਤਰ੍ਹਾਂ ਦੀ ਪੋਸਟ ਆਪਣੇ ਇੰਸਟਾਗ੍ਰਾਮ 'ਤੇ ਪਾਈ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵਂੇ ਮਿਲ ਕੇ ਕੋਈ ਖਿਚੜੀ ਜ਼ਰੂਰ ਪਕਾ ਰਹੇ ਹਨ। ਇਹ ਜੋੜੀ ਜਾਂ ਤਾਂ ਕਿਸੇ ਫਿਲਮ 'ਚ ਨਜ਼ਰ ਆਵੇਗੀ ਜਾਂ ਫਿਰ ਕਿਸੇ ਗੀਤ 'ਚ।

PunjabKesari

ਦੱਸਣਯੋਗ ਹੈ ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦਾ ਗੀਤ 'ਸੇਮ ਬੀਫ' ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜੋ ਲਗਾਤਾਰ ਟਰੈਂਡਿੰਗ 'ਚ ਛਾਇਆ ਹੋਇਆ। ਸਿੱਧੂ ਮੂਸੇਵਾਲਾ ਤੇ ਬੋਹੇਮੀਆ ਦੀ ਜੋੜੀ ਵਾਲਾ ਇਹ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਯਸ਼ਰਾਜ ਫਿਲਮ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਪੰਜਾਬੀ ਫਿਲਮ 'ਤੇਰੀ ਮੇਰੀ ਜੋੜੀ' 'ਚ ਵੀ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News