ਰਿਲੀਜ਼ ਹੋਇਆ 'ਜਬਰੀਆ ਜੋੜੀ' ਦਾ ਟਰੇਲਰ

7/1/2019 5:11:45 PM

ਮੁੰਬਈ(ਬਿਊਰੋ)— ਸਿਧਾਰਥ ਮਲਹੋਤਰਾ ਨੇ ਬੀਤੀ ਦਿਨੀਂ (ਐਤਵਾਰ) ਆਪਣੇ ਇੰਸਟਾਗ੍ਰਾਮ 'ਤੇ ਆਉਣ ਵਾਲੀ ਫਿਲਮ 'ਜਬਰੀਆ ਜੋੜੀ' ਦਾ ਪਹਿਲਾ ਪੋਸਟਰ ਸ਼ੇਅਰ ਕੀਤਾ ਸੀ ਅਤੇ ਫੈਨਜ਼ ਨੂੰ ਦੱਸਿਆ ਸੀ ਕਿ ਅੱਜ ਉਹ ਅਤੇ ਪਰਿਣੀਤੀ ਚੋਪੜਾ ਟਰੇਲਰ ਲਾਂਚ ਕਰਨ ਵਾਲੇ ਹਨ। ਦੱਸ ਦੇਈਏ ਕਿ 'ਜਬਰੀਆ ਜੋੜੀ' ਫਿਲਮ ਦਾ ਟਰੇਲਰ ਆ ਚੁੱਕਿਆ ਹੈ। ਟਰੇਲਰ 'ਚ ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਦੀ ਫਨੀ ਕੈਮਿਸਟ੍ਰੀ ਬੇਹੱਦ ਜ਼ਬਰਦਸਤ ਨਜ਼ਰ ਆ ਰਹੀ ਹੈ। ਫਿਲਮ ਦਾ ਟਰੇਲਰ ਸਿਧਾਰਥ ਮਲਹੋਤਰਾ ਦੇ ਡਾਇਲਾਗ ਨਾਲ ਸ਼ੁਰੂ ਹੁੰਦਾ ਹੈ। ਜਿਸ 'ਚ ਉਹ ਕਹਿੰਦੇ ਹਨ ਕਿ ਦਹੇਜ ਦੇ ਲਾਲਚੀ ਨੂੰ ਸਰਪ੍ਰਾਈਜ਼ ਵਿਆਹ ਕਰਵਾਉਂਦੇ ਹਾਂ। ਦੱਸ ਦੇਈਏ ਕਿ ਫਿਲਮ ਦੀ ਕਹਾਣੀ ਬਹੁਤ ਦਿਲਚਸਪ ਹੈ।


ਫਿਲਮ 'ਚ ਸਿਧਰਾਥ ਇਕ ਬਿਹਾਰੀ ਠੱਗ ਦੀ ਭੂਮਿਕਾ 'ਚ ਦਿਖਾਈ ਦੇਣਗੇ। ਫਿਲਮ 'ਚ ਪਰਿਣੀਤੀ ਚੋਪੜਾ, ਸਿਧਾਰਥ ਮਲਹੋਤਰਾ ਤੋਂ ਇਲਾਵਾ ਆਪਾਰਸ਼ਕਤੀ ਅਤੇ ਸੰਜੈ ਮੁੱਖ ਭੂਮਿਕਾ 'ਚ ਦਿਖਾਈ ਦੇਣਗੇ। ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਇਸ ਤੋਂ ਪਹਿਲਾਂ 'ਹਸੀ ਤੋਂ ਫਸੀ' 'ਚ ਇਕੱਠੇ ਨਜ਼ਰ ਆਏ ਸਨ। ਇਸ ਫਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News