ਭੈਣ ਵਲੋਂ ਖੁਲਾਸਾ, ਜਦੋਂ ਜੈਕੀ ਸ਼ਰਾਫ ਨੇ ਤੱਬੂ ਨਾਲ ਕੀਤੀਆਂ ਸਨ ਬੇਸ਼ਰਮੀ ਦੀਆਂ ਹੱਦਾਂ ਪਾਰ

9/26/2017 3:37:52 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਤੱਬੂ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਗੋਲਮਾਲ ਅਗੇਨ' ਨਾਲ ਵਾਪਸੀ ਕਰ ਰਹੀ ਹੈ। ਕਿਹਾ ਜਾਂਦਾ ਹੈ ਕਿ ਕਾਫੀ ਸਮੇਂ ਤੋਂ ਉਨ੍ਹਾਂ ਦਾ ਕਾਮੇਡੀ ਫਿਲਮ 'ਚ ਕੰਮ ਕਰਨ ਦਾ ਮਨ ਸੀ। ਤੱਬੂ ਦਾ ਇਹ ਸੁਪਨਾ 'ਗੋਲਮਾਲ ਅਗੇਨ' ਨਾਲ ਪੂਰਾ ਹੋ ਰਿਹਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਤੱਬੂ ਦਾ ਨਾਂ ਅਜਿਹੀਆਂ ਅਭਿਨੇਤਰੀਆਂ 'ਚ ਸ਼ਾਮਲ ਹੈ, ਜੋ ਕੁਆਲਿਟੀ ਫਿਲਮਾਂ ਕਰਨ 'ਚ ਯਕੀਨ ਰੱਖਦੀਆਂ ਹਨ।

PunjabKesari

ਤੱਬੂ ਅਭਿਨੇਤਰੀ ਫਰਾਹ ਦੀ ਭੈਣ ਹੈ। ਅੱਜ ਅਸੀਂ ਤੁਹਾਨੂੰ ਤੱਬੂ ਨਾਲ ਜੁੜਿਆ ਇਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਕਾਰਨ ਤੱਬੂ ਦੀ ਮੀਡੀਆ 'ਚ ਖੂਬ ਚਰਚਾ ਹੋਈ ਸੀ। ਖਬਰਾਂ ਦੀ ਮੰਨੀਏ ਤਾਂ ਇਹ ਕਿੱਸਾ 1986 ਦਾ ਹੈ। ਤੱਬੂ ਦੀ ਭੈਣ ਫਰਾਹ ਅਤੇ ਜੈਕੀ ਸ਼ਰਾਫ ਫਿਲਮ 'ਦਿਲਜਲੇ' ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਦਿਨਾਂ 'ਚ ਤੱਬੂ ਅਕਸਰ ਆਪਣੀ ਭੈਣ ਦੇ ਨਾਲ ਸੈੱਟ 'ਤੇ ਜਾਂਦੀ ਹੁੰਦੀ ਸੀ। ਫਿਲਮ 'ਚ ਡੈਨੀ ਵਿਲੇਨ ਦੇ ਰੋਲ 'ਚ ਸਨ।

PunjabKesari

ਸ਼ੂਟਿੰਗ ਖਤਮ ਹੋਣ ਤੋਂ ਬਾਅਦ ਸਟਾਰ ਕਾਸਟ ਡੈਨੀ ਦੇ ਘਰ 'ਤੇ ਪਾਰਟੀ ਕਰਦੀ ਹੁੰਦੀ ਸੀ। ਇਕ ਦਿਨ ਫਰਾਹ ਆਪਣੇ ਨਾਲ ਤੱਬੂ ਨੂੰ ਵੀ ਪਾਰਟੀ 'ਚ ਲੈ ਗਈ। ਪਾਰਟੀ 'ਚ ਜੈਕੀ ਵੀ ਮੌਜੂਦ ਸਨ। ਜੈਕੀ ਨੇ ਕਾਫੀ ਸ਼ਰਾਬ ਪੀਤੀ ਹੋਈ ਸੀ। ਇਸੇ ਦੌਰਾਨ ਉਨ੍ਹਾਂ ਨੇ ਤੱਬੂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੱਲ ਤੱਬੂ ਦੀ ਭੈਣ ਫਰਾਹ ਨੇ ਆਪਣੇ ਇਕ ਇੰਟਰਵਿਊ 'ਚ ਕਬੂਲੀ ਸੀ। ਜਦਕਿ ਤੱਬੂ ਨੇ ਇਸ 'ਤੇ ਕਦੀ ਕੁਝ ਨਹੀਂ ਕਿਹਾ।

PunjabKesari

ਫਰਾਹ ਨੇ ਕਿਹਾ ਸੀ ਕਿ ਜੇਕਰ ਜੈਕੀ ਬਚਾਅ ਕਰਨ ਨਾ ਆਉਂਦੇ ਤਾਂ ਜੈਕੀ ਸਾਰੀਆਂ ਹੱਦਾਂ ਪਾਰ ਚੁੱਕੇ ਹੁੰਦੇ। ਫਰਾਹ ਦੇ ਇਸ ਬਿਆਨ ਨੇ ਪੂਰੇ ਬਾਲੀਵੁੱਡ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਤੱਬੂ ਨੇ ਜੈਕੀ ਸ਼ਰਾਫ ਦੇ ਨਾਲ ਕਦੀ ਕੰਮ ਨਹੀਂ ਕੀਤਾ। ਇੱਥੋਂ ਤੱਕ ਕਿ ਜੇਕਰ ਕਿਸੇ ਐਵਾਰਡ ਸ਼ੋਅ 'ਚ ਟਕਰਾ ਜਾਂ ਤਾਂ ਇਕ-ਦੂਜੇ ਨਾ ਗੱਲ ਤੱਕ ਕਰਨਾ ਪਸੰਦ ਨਹੀਂ ਕਰਦੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News