ਜੈਕਲੀਨ ਫਰਨਾਂਡੀਜ਼ ਸਿਰਫ ਸੋਸ਼ਲ ਮੀਡੀਆ 'ਤੇ ਹੀ ਨਹੀਂ, ਸਗੋਂ ਸੋਸ਼ਲ ਕੰਮਾਂ 'ਚ ਵੀ ਰਹਿੰਦੀ ਹੈ ਐਕਟਿਵ
4/30/2019 9:47:19 PM
ਮੁੰਬਈ (ਬਿਊਰੋ)— ਜੈਕਲੀਨ ਫਰਨਾਂਡੀਜ਼ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀਆਂ ਸੈਲੇਬ੍ਰਿਟੀਜ਼ 'ਚੋਂ ਇਕ ਹੈ। ਜੈਕਲੀਨ ਆਪਣੇ ਸੋਸ਼ਲ ਮੀਡੀਆ ਦੀ ਵਰਤੋਂ ਆਪਣੇ ਫੈਨਜ਼ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਦੂਜਿਆਂ ਦੇ ਫਾਇਦੇ ਲਈ ਵੀ ਕਰਦੀ ਹੈ। ਉਹ ਆਪਣੀ ਫੈਨ ਫਾਲੋਇੰਗ ਦੀ ਵਰਤੋਂ ਕਰਦਿਆਂ ਆਮ ਲੋਕਾਂ 'ਤੇ ਪ੍ਰਭਾਵ ਪੈਦਾ ਕਰ ਰਹੀ ਹੈ ਤੇ ਆਪਣੀ ਊਰਜਾ ਨੂੰ ਸਮਾਜਿਕ ਰੂਪ ਨਾਲ ਪ੍ਰੇਰਿਤ ਕੰਮਾਂ 'ਤੇ ਸਮਾਨ ਰੂਪ ਨਾਲ ਕੇਂਦਰਿਤ ਕਰਨਾ ਬਾਖੂਬੀ ਜਾਣਦੀ ਹੈ।
ਸਮਾਜਿਕ ਮੁੱਦਿਆਂ ਦੀ ਗੱਲ ਕਰੀਏ ਤਾਂ ਜੈਕਲੀਨ ਸਮੁੰਦਰੀ ਸੁਰੱਖਿਆ ਤੇ ਪਸ਼ੂ ਕਲਿਆਣ ਵਰਗੇ ਕਈ ਕੰਮਾਂ 'ਚ ਆਪਣਾ ਯੋਗਦਾਨ ਦੇ ਚੁੱਕੀ ਹੈ। ਉਹ ਚੈਰਿਟੀ ਨਾਲ ਵੀ ਜੁੜੀ ਹੋਈ ਹੈ। ਕੁਝ ਦਿਨ ਪਹਿਲਾਂ ਹੀ ਜੈਕਲੀਨ ਕਾਸਮੈਟਿਕ ਬ੍ਰਾਂਡ ਨਾਲ ਸਹਿਯੋਗ ਕਰਨ ਵਾਲੀ ਪਹਿਲੀ ਭਾਰਤੀ ਸੈਲੇਬ੍ਰਿਟੀ ਬਣੀ ਸੀ।ਸੋਸ਼ਲ ਮੀਡੀਆ 'ਤੇ ਜੈਕਲੀਨ ਦੀ ਪ੍ਰਸਿੱਧੀ ਨੂੰ ਦੇਖਦਿਆਂ ਲਗਾਤਾਰ ਕਈ ਬ੍ਰਾਂਡ ਉਸ ਨੂੰ ਆਪਣਾ ਚਿਹਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜੈਕਲੀਨ ਮੌਜੂਦਾ ਸਮੇਂ 'ਚ 'ਕਿੱਕ 2' 'ਚ ਸਲਮਾਨ ਖਾਨ ਤੇ ਸਾਜਿਦ ਨਾਡਿਆਡਵਾਲਾ ਨਾਲ ਵਾਪਸੀ ਕਰੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ