ਫਿਲਮ ਦੀ ਸ਼ੂਟਿੰਗ ਦੌਰਾਨ ਜੈਕਲੀਨ ਹੋਈ ਭਿਆਨਕ ਹਾਦਸੇ ਦੀ ਸ਼ਿਕਾਰ

7/14/2019 2:39:17 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਕਿਊਟ ਤੇ ਹੌਟ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਸੋਸ਼ਲ ਮੀਡੀਆ 'ਤੇ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਹ ਆਪਣਾ ਮੂੰਹ ਲੁਕਾਉਂਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਜੈਕਲੀਨ ਇਕ ਪਿੰਕ ਕਲਰ ਦੀ ਚੁੰਨੀ ਨਾਲ ਆਪਣੇ ਮੂੰਹ ਨੂੰ ਲੁਕਾ ਰਹੀ ਹੈ ਪਰ ਫਿਰ ਵੀ ਫੋਟੋਗ੍ਰਾਫਰਜ਼ ਨੇ ਉਸ ਨੂੰ ਪਛਾਣ ਲਿਆ। ਜੈਕਲੀਨ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਉਹ ਇੰਝ ਮੂੰਹ ਕਿਉਂ ਲੁਕਾ ਰਹੀ ਹੈ। 

PunjabKesari
ਦਰਅਸਲ, ਜੈਕਲੀਨ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੀ। ਇਕ ਫਿਲਮ ਦੀ ਸ਼ੂਟਿੰਗ ਦੌਰਾਨ ਜੈਕਲੀਨ ਦਾ ਵੀ. ਆਈ. ਪੀ. ਬੋਟ (ਕਿਸ਼ਤੀ) ਪਲਟ ਗਿਆ ਸੀ। ਇਸ ਹਾਦਸੇ ਕਾਰਨ ਜੈਕਲੀਨ ਨੂੰ ਪਬਲਿਕ ਬੋਟ (ਕਿਸ਼ਤੀ) 'ਚ ਸਫਰ ਕਰਨਾ ਪਿਆ।

PunjabKesari

ਜੈਕਲੀਨ ਨਹੀਂ ਚਾਹੁੰਦੀ ਸੀ ਕਿ ਲੋਕ ਉਸ ਨੂੰ ਪਛਾਣਨ, ਜਿਸ ਕਾਰਨ ਉਸ ਨੇ ਆਪਣੇ ਮੂੰਹ ਨੂੰ ਚੁੰਨ੍ਹੀ ਨਾਲ ਢੱਕ ਲਿਆ ਸੀ।  ਹਾਲਾਂਕਿ ਜਦੋਂ ਉਹ ਮੁੰਬਈ ਦੇ ਵਰਸੋਵਾ ਪਹੁੰਚੀ ਤਾਂ ਚਿਹਰਾ ਕਵਰ ਕੀਤੇ ਹੋਣ ਦੇ ਬਾਵਜੂਦ ਕੈਮਰਿਆਂ ਨੇ ਪਛਾਣ ਲਿਆ। ਇਸ ਦੌਰਾਨ ਤੇਜ ਹਵਾ ਕਾਰਨ ਉਸ ਦੀ ਚੁੰਨੀ ਉੱਡ ਰਹੀ ਸੀ। ਉਸ ਨੇ ਕੈਮਰੇ ਸਾਹਮਣੇ ਕੋਈ ਪੋਜ਼ ਨਹੀਂ ਦਿੱਤਾ, ਸਗੋਂ ਸਿੱਧਾ ਜਾ ਕੇ ਆਪਣੀ ਗੱਡੀ 'ਚ ਬੈਠ ਗਈ। 

PunjabKesari
ਦੱਸਣਯੋਗ ਹੈ ਕਿ ਜੈਕਲੀਨ ਇਨ੍ਹੀਂ ਦਿਨੀਂ ਸਿੰਘ ਰਾਜਪੂਤ ਨਾਲ ਇਕ ਫਿਲਮ ਦੇ ਸ਼ੂਟ 'ਚ ਰੁੱਝੀ ਹੋਈ ਹੈ। ਇਸ ਫਿਲਮ ਬਾਰੇ ਹਾਲੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ। ਉਥੇ ਹੀ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਉਹ ਸਲਮਾਨ ਖਾਨ ਨਾਲ ਫਿਲਮ 'ਕਿੱਕ 2' 'ਚ ਨਜ਼ਰ ਆ ਸਕਦੀ ਹੈ। ਹਾਲਾਂਕਿ ਇਸ ਦੀ ਆਫੀਸ਼ੀਅਲ ਅਨਾਊਂਮੈਂਟ ਹੋਣੀ ਬਾਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News