ਜਗਦੀਪ ਸਿੱਧੂ ਦੇ ਕਰੀਅਰ ਦੀ ਵੱਡੀ ਫਿਲਮ ਹੋਵੇਗੀ 'ਛੜਾ'

5/27/2019 6:04:09 PM

ਜਲੰਧਰ (ਬਿਊਰੋ) - ਪੰਜਾਬੀ ਫਿਲਮਾਂ ਦਾ ਗ੍ਰਾਫ ਬਹੁਤ ਵੱਡਾ ਹੈ। ਇਸ ਫਿਲਮ ਇੰਡਸਟਰੀ ਨਾਲ ਕਈ ਲੇਖਕ ਤੇ ਨਿਰਦੇਸ਼ਕ ਜੁੜੇ ਹੋਏ ਹਨ। ਪੰਜਾਬੀ ਫਿਲਮਾਂ ਲਿਖਣਾ ਤੇ ਨਿਰਦੇਸ਼ਿਤ ਕਰਨਾ ਇਕ ਵੱਡਾ ਕੰਮ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਅਜਿਹੇ ਹੀ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਦੀ, ਜਿਨ੍ਹਾਂ ਦਾ ਫਿਲਮ ਇੰਡਸਟਰੀ 'ਚ ਸੰਘਰਸ਼ ਕਾਫੀ ਲੰਬਾ ਹੈ।

PunjabKesari

ਪੰਜਾਬੀ ਸਿਨੇਮਾ 'ਚ ਬਤੌਰ ਲੇਖਕ ਸਥਾਪਿਤ ਹੋਏ ਜਗਦੀਪ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਰੌਦੇ ਸਾਰੇ ਵਿਆਹ ਪਿਛੋਂ' ਦੇ ਡਾਇਲਾਗਸ ਲਿਖ ਕੇ ਕੀਤੀ। ਫਿਲਮ 'ਦਿਲਦਾਰੀਆ' ਰਾਹੀਂ ਉਹ ਫਿਲਮ ਲੇਖਕ ਬਣਿਆ। ਨੀਰੂ ਬਾਜਵਾ ਵੱਲੋਂ ਨਿਰਦੇਸ਼ਿਤ ਕੀਤੀ ਫਿਲਮ 'ਸਰਘੀ' ਉਸ ਦੀ ਦੂਜੀ ਲਿਖੀ ਫਿਲਮ ਸੀ। ਇਨ੍ਹਾਂ ਫਿਲਮਾਂ ਕਾਰਨ ਬੇਸ਼ੱਕ ਜਗਦੀਪ ਸਿੱਧੂ ਨੂੰ ਵੱਡਾ ਹੁੰਗਾਰਾ ਤਾਂ ਨਹੀਂ ਮਿਲੀਆ ਪਰ ਉਸ ਦੇ ਨਾਂ ਦੇ ਚਰਚੇ ਫਿਲਮ ਇੰਡਸਟਰੀ 'ਚ ਜ਼ਰੂਰ ਹੋਣ ਲੱਗ ਪਏ।

PunjabKesari

ਜਗਦੀਪ ਨੇ ਹੌਂਸਲਾ ਨਹੀਂ ਛੱਡਿਆ ਤੇ ਲਗਾਤਾਰ ਫਿਲਮਾਂ ਲਿਖਦਾ ਰਿਹਾ।ਜਗਦੀਪ ਸਿੱਧੂ ਦੇ ਕਰੀਅਰ ਨੂੰ ਵੱਡੀ ਬ੍ਰੈਕ 'ਨਿੱਕਾ ਜ਼ੈਲਦਾਰ' ਫਿਲਮ ਨਾਲ ਮਿਲੀ। ਸਾਲ 2016 'ਚ ਆਈ ਇਸ ਫਿਲਮ ਨੇ ਜਗਦੀਪ ਦੇ ਕਰੀਅਰ 'ਚ ਵੱਡੀ ਤਬਦੀਲੀ ਲਿਆਂਦੀ, ਜਿਸ ਤੋਂ ਬਾਅਦ ਆਈ 'ਨਿੱਕਾ ਜ਼ੈਲਦਾਰ 2' ਨੇ ਇਹ ਸਾਬਿਤ ਕਰ ਦਿੱਤਾ ਕੀ ਜਗਦੀਪ ਸਿੱਧੂ ਵੱਡੀਆਂ ਤੇ ਵਧੀਆ ਫਿਲਮਾਂ ਲਿਖਣ ਵਾਲਾ ਸਟਾਰ ਲੇਖਕ ਹੈ। 

PunjabKesari
ਪਿਛਲੇ ਸਾਲ ਰਿਲੀਜ਼ ਹੋਈ 'ਹਰਜੀਤਾ' ਜਗਦੀਪ ਦੀ ਹੀ ਲਿਖੀ ਬਾਕਮਾਲ ਪੇਸ਼ਕਾਰੀ ਸੀ। ਇਸ ਫਿਲਮ ਤੋਂ ਬਾਅਦ ਜਗਦੀਪ ਨੇ ਐਮੀ ਵਿਰਕ ਨੂੰ ਲੈ ਕੇ ਸੁਪਰਹਿੱਟ ਫਿਲਮ 'ਕਿਸਮਤ' ਲਿਖੀ ਤੇ ਡਾਇਰੈਕਟ ਕੀਤੀ ਸੀ। ਇਹ ਫਿਲਮ ਵੀ ਜਗਦੀਪ ਸਿੱਧੂ ਦੇ ਕਰੀਅਰ ਦੀ ਵੱਡੀ ਪ੍ਰਾਪਤੀ ਸੀ। ਇਸ ਫਿਲਮ ਨਾਲ ਜਗਦੀਪ ਸਿੱਧੂ ਦੀ ਪਛਾਣ ਹੋਰ ਗੂੜ੍ਹੀ ਹੋਈ। ਜੇਕਰ ਸਾਲ 2019 ਦੀ ਗੱਲ ਕਰ ਕਰੀਏ ਤਾਂ ਜਗਦੀਪ ਦੀ ਲਿਖੀ ਫਿਲਮ 'ਗੁੱਡੀਆ ਪਟੋਲੇ' ਵੀ ਕਾਫੀ ਹਿੱਟ ਸਾਬਿਤ ਹੋਈ।

PunjabKesari

ਇਸ ਸਾਲ ਜਗਦੀਪ ਦੀਆਂ ਲਿਖੀਆਂ ਤੇ ਡਾਇਰੈਕਟ ਕੀਤੀਆ ਤਿੰਨ ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ, ਜਿਸ 'ਚ ਪਹਿਲਾ ਨਾਂ ਹੈ ਫਿਲਮ 'ਛੜਾ' ਦਾ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ। ਇਸ ਫਿਲਮ ਵਿਚ ਮੁੱਖ ਭੂਮਿਕਾ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨਿਭਾ ਰਹੇ ਹਨ। ਇਸ ਫਿਲਮ ਦੀਕਹਾਣੀ,ਸਕ੍ਰੀਨਪਲੇਅ ਤੇ ਡਾਇਲਾਗਸ ਤੋਂ ਲੈ ਕੇ ਨਿਰਦੇਸ਼ਨ ਤੱਕ ਦੀ ਜਿੰਮੇਵਾਰੀ ਜਗਦੀਪ ਸਿੱਧੂ ਨੇ ਨਿਭਾਈ ਹੈ। ਇਸ ਫਿਲਮ ਨੂੰ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

PunjabKesariਜਗਦੀਪ ਅਨੁਸਾਰ ਉਹ ਇਸ ਫਿਲਮ ਦੇ ਨਿਰਮਾਤਾ ਅਨੁਰਾਗ ਸਿੰਘ ਦੀ ਫਿਲਮਾਂ ਬਤੌਰ ਸਹਾਇਕ ਨਿਰਦੇਸ਼ਕ ਵੱਜੋਂ ਕਰਨਾ ਚਾਹੁੰਦਾ ਸੀ ਪਰ ਅੱਜ ਉਸ ਦੀ ਹੀ ਲਿਖੀ ਤੇ ਨਿਰਦੇਸ਼ਿਤ ਕੀਤੀ ਫਿਲਮ ਨੂੰ ਅਨੁਰਾਗ ਸਿੰਘ ਪ੍ਰੋਡਿਊਸ ਕਰ ਰਹੇ ਹਨ।ਇਸ ਫਿਲਮ ਤੋਂ ਜਗਦੀਪ ਸਿੱਧੂ ਦੀ ਲਿਖੀ ਤੇ ਨਿਰਦੇਸ਼ਿਤ ਕੀਤੀ ਫਿਲਮ 'ਸੁਰਖੀ ਬਿੰਦੀ' ਰਿਲੀਜ਼ ਹੋਵੇਗੀ ਤੇ ਫਿਰ ਜਗਦੀਪ ਦੀ ਲਿਖੀ 'ਨਿੱਕਾ ਜ਼ੈਲਦਾਰ 3' ਨੂੰ ਇਸੇ ਸਾਲ ਰਿਲੀਜ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕੀ ਜਗਦੀਪ ਸਿੱਧੂ ਨੇ ਹਾਲ ਹੀ 'ਚ ਹਿੰਦੀ ਫਿਲਮ 'ਸਾਂਡ ਕੀ ਆਂਖ' ਦੇ ਡਾਇਲਾਗਸ ਵੀ ਲਿਖੇ ਹਨ।

PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News