ਜਾਨੀ ਤੇ ਬੀ ਪਰਾਕ ਕਰਕੇ ਬਣੀਆਂ ਪੰਜਾਬ ਦੀਆਂ ਇਹ ਸੁਪਰਹਿੱਟ ਫਿਲਮਾਂ, ਸਿੱਧੂ ਨੇ ਦੱਸਿਆ ਸੱਚ

11/30/2019 2:48:48 PM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਦੇ ਉੱਘੇ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਨੇ ਪੰਜਾਬੀ ਸਿਨੇਮਾ ਨੂੰ 'ਛੜਾ', 'ਨਿੱਕਾ ਜ਼ੈਲਦਾਰ ਸੀਰੀਜ਼', 'ਕਿਸਮਤ' ਅਤੇ 'ਗੁੱਡੀਆਂ ਪਟੋਲੇ' ਤੋਂ ਇਲਾਵਾ ਕਈ ਹੋਰ ਵੀ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਜਗਦੀਪ ਸਿੱਧੂ ਅਕਸਰ ਆਪਣੇ ਬੇਬਾਕ ਅੰਦਾਜ਼ ਲਈ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਇਕ ਵਾਰ ਫਿਰ ਉਨ੍ਹਾਂ ਗਾਇਕ ਬੀ ਪਰਾਕ ਅਤੇ ਗੀਤਕਾਰ ਜਾਨੀ ਬਾਰੇ ਇਕ ਸੱਚ ਬਿਆਨ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ।

PunjabKesari

ਜਗਦੀਪ ਸਿੱਧੂ ਨੇ ਬੀ ਪਰਾਕ ਅਤੇ ਜਾਨੀ ਬਾਰੇ ਲਿਖਿਆ, ''ਜੇਕਰ ਇਹ ਦੋਵੇਂ ਨਾ ਹੁੰਦੇ ਤਾਂ 'ਕਿਸਮਤ' ਵਰਗੀ ਫਿਲਮ ਨਹੀਂ ਬਣਨੀ ਸੀ। ਲੋਕ ਪਤਾ ਨਹੀਂ ਕਿਉਂ ਡਰ ਦੇ ਆ ਸੱਚ ਬੋਲਣ ਤੋਂ…ਮੇਰੀ ਜ਼ਿੰਦਗੀ ਦਾ ਸੱਚ ਇਹ ਆ ਜੇ ਆ ਦੋਵੇਂ ਨਾ ਹੁੰਦੇ ਨਾ 'ਕਿਸਮਤ', 'ਸੁਫਨਾ' ਤੇ 'ਕਿਸਮਤ 2' ਨਾ ਹੁੰਦੀ...ਲਵ ਯੂ ਜਾਨੀ ਬੀ ਪਰਾਕ, ਉਸਤਾਦ ਦੇਖਿਓ ਬਣਦਾ ਕੀ 14 ਫਰਵਰੀ ਨੂੰ।''

 

 
 
 
 
 
 
 
 
 
 
 
 
 
 

SUFNA 🎬🎬 #14feb2020 #valentinesday #4th #sriganganagar #dream @ammyvirk @taniazworld @ijagjeetsandhu @jaani777 @bpraak @prince71_ @navvirk66 @vineetmalhotra

A post shared by Jagdeep Sidhu (@jagdeepsidhu3) on Oct 16, 2019 at 11:39am PDT

ਦੱਸ ਦਈਏ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਸਾਲ 2018 'ਚ ਆਈ ਫਿਲਮ 'ਕਿਸਮਤ' ਬਹੁਤ ਵੱਡੀ ਹਿੱਟ ਸਾਬਿਤ ਹੋਈ ਸੀ, ਜਿਸ 'ਚ ਬੀ ਪਰਾਕ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਸੀ ਅਤੇ ਜਾਨੀ ਦੇ ਲਿਖੇ ਗੀਤਾਂ ਨੇ ਫਿਲਮ ਨੂੰ ਚਾਰ ਚੰਨ ਲਾਏ ਸਨ। ਉੱਥੇ ਹੀ ਜਗਦੀਪ ਸਿੱਧੂ ਦੀ ਕਹਾਣੀ ਤੇ ਨਿਰਦੇਸ਼ਨ ਨੇ ਹਰ ਕਿਸੇ ਦਾ ਦਿਲ ਜਿੱਤਿਆ। ਹੁਣ ਅਗਲੇ ਸਾਲ 14 ਫਰਵਰੀ ਨੂੰ ਅਜਿਹਾ ਹੀ ਰੋਮਾਂਟਿਕ ਡਰਾਮਾ ਫਿਲਮ 'ਸੁਫਨਾ' ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਸੰਗੀਤ ਅਤੇ ਗੀਤ ਜਾਨੀ ਤੇ ਬੀ ਪਰਾਕ ਹੀ ਤਿਆਰ ਕਰ ਰਹੇ ਹਨ ਅਤੇ 'ਕਿਸਮਤ 2' ਵੀ ਫਲੋਰ 'ਤੇ ਆ ਚੁੱਕੀ ਹੈ।

 
 
 
 
 
 
 
 
 
 
 
 
 
 

Zehar wekh k peeta te ki peeta ishq soch k keeta te ki keeta dil de k dil lain di ass rakhi ve bulleya pyaar wi laalach naal keeta te ki keeta .... aam je loka de sufnaya di gal ... a musical love story ❤️ .. @ammyvirk @taniazworld @jaani777 @bpraak @ijagjeetsandhu @jasminbajwa22 @sandeepbrarmusic @navvirk66 @prince71_ @iseemakaushal @balwinder_bullet @mintu_kapa @lakhalehri @vineetmalhotra @roma2204 @panj_paani_films .. #thisvelentinesday #14feb2020 #lovestory #romance #musical

A post shared by Jagdeep Sidhu (@jagdeepsidhu3) on Nov 19, 2019 at 6:00am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News