ਇਸ ਹਾਦਸੇ ਤੋਂ ਬਾਅਦ ਟੁੱਟ ਗਏ ਸਨ ਗਜ਼ਲ ਸਮਰਾਟ ਜਗਜੀਤ, ਪਤਨੀ ਨੇ ਛੱਡ ਦਿੱਤੀ ਸੀ ਗਾਇਕੀ

10/10/2019 11:47:32 AM

ਮੁੰਬਈ(ਬਿਊਰੋ)— ਗਜ਼ਲ ਸਮਰਾਟ ਜਗਜੀਤ ਸਿੰਘ ਦੀ ਅੱਜ ਬਰਸੀ ਹੈ। ਜਗਜੀਤ ਸਿੰਘ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੀਆਂ ਗਜ਼ਲਾਂ ਨੇ ਅੱਜ ਵੀ ਉਨ੍ਹਾਂ ਨੂੰ ਸਾਡੇ ਦਿਲ 'ਚ ਜ਼ਿੰਦਾ ਰੱਖਿਆ ਹੋਇਆ ਹੈ। ਬਾਲੀਵੁੱਡ 'ਚ ਜਗਜੀਤ ਸਿੰਘ ਦਾ ਨਾਂ ਇਕ ਅਜਿਹੀ ਸ਼ਖਸੀਅਤ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਗਜ਼ਲ ਗਾਇਕੀ ਨਾਲ ਲਗਭਗ ਚਾਰ ਦਹਾਕੇ ਤੱਕ ਗਜ਼ਲ ਦੇ ਦੀਵਾਨਿਆਂ ਦੇ ਦਿਲ 'ਤੇ ਅਮਿਟ ਛਾਪ ਛੱਡੀ। 8 ਫਰਵਰੀ 1941 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਜਨਮੇ ਜਗਜੀਤ ਸਿੰਘ ਨੇ ਅੱਜ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਜਗਜੀਤ ਸਿੰਘ ਦੀ ਮਿਊਜ਼ਿਕ 'ਚ ਰੂਚੀ ਬਚਪਨ ਤੋਂ ਹੀ ਸੀ।
PunjabKesari
ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਉਸਤਾਦ ਜਮਾਲ ਖਾਨ ਤੇ ਪੰਡਿਤ ਛਗਨਲਾਲ ਸ਼ਰਮਾ ਤੋਂ ਹਾਸਿਲ ਕੀਤੀ ਪਰ ਇਕ ਹਾਦਸੇ ਕਾਰਨ ਉਹ 6 ਮਹੀਨਿਆਂ ਤੱਕ ਖਾਮੋਸ਼ ਹੋ ਗਏ ਸਨ। ਜਗਜੀਤ ਸਿੰਘ ਨੇ ਚਿਤਰਾ ਨਾਲ ਵਿਆਹ ਕੀਤਾ ਸੀ। ਹਾਲਾਂਕਿ ਚਿਤਰਾ ਪਹਿਲਾਂ ਤੋਂ ਵਿਆਹੁਤਾ ਸੀ ਪਰ ਜਗਜੀਤ ਸਿੰਘ ਨੇ ਚਿਤਰਾ ਦੇ ਪਤੀ ਤੋਂ ਉਨ੍ਹਾਂ ਦਾ ਹੱਥ ਮੰਗ ਲਿਆ ਸੀ। ਚਿਤਰਾ ਤੇ ਜਗਜੀਤ ਨੇ ਵਿਆਹ ਕਰ ਲਿਆ। ਦੋਵਾਂ ਨੇ ਇੱਕਠੇ ਕਈ ਗਜ਼ਲਾਂ ਗਾਈਆਂ। ਇਸ ਜੋੜੀ ਦਾ ਇਕ ਬੇਟਾ ਹੋਇਆ, ਜਿਸ ਦਾ ਨਾਂ ਸੀ ਵਿਵੇਕ ਪਰ ਇਕ ਕਾਰ ਹਾਦਸੇ 'ਚ ਉਸ ਦੀ ਮੌਤ ਹੋ ਗਈ।
PunjabKesari
ਇਹ ਘਟਨਾ ਸਾਲ 1990 'ਚ ਘਟੀ ਸੀ। ਉਸ ਸਮੇਂ ਉਨ੍ਹਾਂ ਦੇ ਬੇਟੇ ਦੀ ਉਮਰ 18 ਸਾਲ ਸੀ। ਬੇਟੇ ਦੇ ਇੰਝ ਅਚਾਨਕ ਚਲੇ ਜਾਣ ਨਾਲ ਚਿਤਰਾ ਪੂਰੀ ਤਰ੍ਹਾਂ ਟੁੱਟ ਗਈ ਸੀ ਤੇ ਉਨ੍ਹਾਂ ਨੇ ਗਾਇਕੀ ਤੋਂ ਦੂਰੀ ਬਣਾ ਲਈ। ਉੱਥੇ ਜਗਜੀਤ ਸਿੰਘ ਵੀ ਪੂਰੀ ਤਰ੍ਹਾਂ ਟੁੱਟ ਗਏ ਸਨ। ਉਨ੍ਹਾਂ ਨੂੰ ਕਰੀਬ ਤੋਂ ਜਾਣਨ ਵਾਲਿਆਂ ਦਾ ਮੰਨਣਾ ਸੀ ਕਿ ਉਨ੍ਹਾਂ ਦੀ ਗਜ਼ਲ 'ਚ ਜੋ ਤੜਪ ਤੇ ਦੁੱਖ ਝਲਕਦਾ ਹੈ, ਉਹ ਇਸੇ ਹਾਦਸੇ ਨੂੰ ਬਿਆਨ ਕਰਦਾ ਹੈ।
PunjabKesari
ਜਗਜੀਤ ਸਿੰਘ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਕਰੀਬ 150 ਤੋਂ ਵੱਧ ਐਲਬਮਜ਼ ਬਣਾਈਆਂ ਹਨ ਪਰ 10 ਅਕਤੂਬਰ 2011 'ਚ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੀ ਇਹ ਆਵਾਜ਼ ਸ਼ਾਂਤ ਹੋ ਗਈ। ਸਾਲ 2003 'ਚ ਜਗਜੀਤ ਸਿੰਘ ਨੂੰ ਭਾਰਤ ਸਰਕਾਰ ਵਲੋਂ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
PunjabKesari
ਆਪਣੀ ਗਾਇਕੀ ਨਾਲ ਲੋਕਾਂ ਵਿਚਕਾਰ ਅਮਿਟ ਛਾਪ ਛੱਡਣ ਵਾਲੇ ਜਗਜੀਤ ਸਿੰਘ ਨੇ 10 ਅਕਤੂਬਰ 2011 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। 'ਹੋਠੋਂ ਸੇ ਛੂ ਲੋ ਤੁੰ', 'ਚਿੱਠੀ ਨਾ ਕੋਈ ਸੰਦੇਸ਼', 'ਝੁਕੀ-ਝੁਕੀ ਸੀ ਨਜ਼ਰ', 'ਤੁਮਕੋ ਦੇਖਾ ਤੋ ਯੇ ਖਿਆਲ ਆਇਆ', 'ਹੋਸ਼ ਵਾਲੋਂ ਕੋ ਖਬਰ ਕਿਆ' ਵਰਗੇ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਚ ਵੱਸਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News