ਜਗਮੀਤ ਸਿੰਘ ਨਾਲ ਹੋਇਆ ਸੀ ਵੱਡਾ ਧੋਖਾ, ''ਸਾਗਾ ਮਿਊਜ਼ਿਕ'' ਦੇ ਮਾਲਕ ਨੇ ਫੜ੍ਹੀ ਬਾਹ (ਵੀਡੀਓ)

11/29/2019 1:21:29 PM

ਜਲੰਧਰ (ਬਿਊਰੋ) — ਜਿੱਥੇ ਪੰਜਾਬੀ ਸੰਗੀਤ ਜਗਤ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ, ਉਥੇ ਹੀ ਇਸ ਖੇਤਰ 'ਚ ਆਏ ਦਿਨ ਨਵੇਂ-ਨਵੇਂ ਚਿਹਰੇ ਡੈਬਿਊ ਕਰ ਰਹੇ ਹਨ। ਜੀ ਹਾਂ, ਹਾਲ ਹੀ 'ਚ ਪੰਜਾਬੀ ਗਾਇਕ ਜਗਮੀਤ ਬਰਾੜ ਦਾ ਡੈਬਿਊ ਟਰੈਕ 'ਤਾਨਾਸ਼ਾਹ' ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਅਵਨੀਤ ਕੌਰ ਨੇ ਦਿੱਤਾ ਹੈ। ਉਨ੍ਹਾਂ ਦਾ ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਜਗਮੀਤ ਸਿੰਘ ਨੇ ਖੁਦ ਹੀ ਇਸ ਗੀਤ ਨੂੰ ਆਪਣੀ ਕਲਮ ਨਾਲ ਸ਼ਿੰਗਾਰਿਆਂ ਹੈ, ਜਿਸ ਨੂੰ ਦੇਸੀ ਕਰਿਊ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ 'ਸਾਗਾ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਬੈਨਰ ਹੇਠ ਰਿਲੀਜ਼ ਹੋਣ ਵਾਲੇ ਗੀਤ ਹਮੇਸ਼ਾ ਹੀ ਸੁਪਰਹਿੱਟ ਹੁੰਦੇ ਹਨ।


ਦੱਸਣਯੋਗ ਹੈ ਕਿ ਹਰ ਖੇਤਰ 'ਚ ਆਪਣੇ ਡੈਬਿਊ ਦੌਰ ਦੌਰਾਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਦਾ ਹੀ ਕੁਝ ਜਗਮੀਤ ਬਰਾੜ ਨੂੰ ਨਾਲ ਵੀ ਹੋਇਆ, ਜਿਨ੍ਹਾਂ ਨੂੰ ਆਪਣੇ ਡੈਬਿਊ ਟਰੈਕ ਨੂੰ ਲੈ ਕੇ ਕਈ ਤਰ੍ਹਾਂ ਦੀ ਮੁਸ਼ਕਿਲਾਂ ਆਈਆਂ, ਜਿਸ ਦਾ ਖੁਲਾਸਾ 'ਸਾਗਾ ਮਿਊਜ਼ਿਕ' ਦੇ ਮਾਲਕ ਸੁਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਦੇ ਜਰੀਏ ਕੀਤਾ ਹੈ। ਉਨ੍ਹਾਂ ਨੇ ਪੋਸਟ 'ਚ ਦੱਸਿਆ, ''ਜਗਮੀਤ ਸਿੰਘ ਆਪਣੇ ਗੀਤ 'ਤਾਨਾਸ਼ਾਹ' ਨੂੰ ਲੈ ਕੇ ਮੈਨੂੰ ਮਿਲੇ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕਾਫੀ ਪ੍ਰੇਸ਼ਾਨ ਹਨ ਕਿਉਂਕਿ ਪੰਜਾਬੀ ਇੰਡਸਟਰੀ ਦੇ ਇਕ ਮਸ਼ਹੂਰ ਕਲਾਕਾਰ ਨੇ ਉਨ੍ਹਾਂ ਨਾਲ ਵੱਡਾ ਧੋਖਾ ਕੀਤਾ। ਦਰਅਸਲ, ਜਗਮੀਤ ਸਿੰਘ ਦੇ ਗੀਤ ਦੇ ਬੋਲ ਚੋਰੀ ਕਰਕੇ ਉਸ ਕਲਾਕਾਰ ਨੇ ਉਸ ਦੇ ਬੋਲਾਂ ਨੂੰ ਆਪਣਾ ਦੱਸ ਕੇ ਰਿਲੀਜ਼ ਕਰ ਦਿੱਤਾ।'' ਇਸ ਤੋਂ ਬਾਅਦ ਮੈਂ ਜਗਮੀਤ ਸਿੰਘ ਨੂੰ ਹੌਸਲਾ ਦਿੱਤਾ ਤੇ ਵਿਸ਼ਵਾਸ ਦਿਵਾਇਆ ਕਿ ਅੱਗੋ ਤੋਂ ਅਜਿਹੀਆਂ ਗੱਲਾਂ ਦਾ ਧਿਆਨ ਰੱਖਣ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਹੋਣ ਅਤੇ ਉਨ੍ਹਾਂ ਨੇ ਜਗਮੀਤ ਸਿੰਘ ਦਾ ਗੀਤ ਆਪਣੇ ਮਿਊਜ਼ਿਕ ਬੈਨਰ ਦੇ ਹੇਠ ਰਿਲੀਜ਼ ਕਰਵਾਇਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News