ਜਾਨਹਵੀ ਕਪੂਰ ਦੀ ਇਸ ਆਦਤ ਤੋਂ ਪਰੇਸ਼ਾਨ ਹੋ ਗਏ ਹਨ ਬੌਨੀ ਕਪੂਰ

1/27/2019 10:23:15 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਜਿੱਥੇ ਉਹ ਜਿੰਮ ਦੇ ਬਾਹਰ ਰੋਜ਼ਾਨਾ ਆਪਣੇ ਕਾਤੀਲਾਨਾ ਅੰਦਾਜ਼ ਨਾਲ ਸਾਰਿਆਂ ਨੂੰ ਜ਼ਖਮੀ ਕਰਦੇ ਦਿਖਾਈ ਦਿੰਦੀ ਹੈ। ਪਰ ਉਨ੍ਹਾਂ ਦੀ ਜਿੰਮ ਦੀ ਆਦਤ ਤੋਂ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਬਹੁਤ ਪਰੇਸ਼ਾਨ ਹੋ ਗਏ ਹਨ। ਜੀ ਹਾਂ ਇਹ ਅਸੀਂ ਨਹੀਂ ਜਾਨਹਵੀ ਕਪੂਰ ਨੇ ਖੁਦ ਇਸ ਦਾ ਖੁਲਾਸਾ ਕੀਤਾ ਹੈ।
ਹਾਲ 'ਚ ਜਾਨਹਵੀ ਕਪੂਰ ਨੇ ਖੁਦ ਆਪਣੇ ਪਿਤਾ ਨਾਲ ਆਪਣੀ ਵੱਟਸਐਪ ਚੈਟ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਹੋਏ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇਸ ਚੈਟ 'ਚ ਬੋਨੀ ਕਪੂਰ ਨੇ ਧੀ ਜਾਨਹਵੀ ਨੂੰ ਅਖਬਾਰ ਦੀ ਖਬਰ ਦੀ ਕਟਿੰਗ ਭੇਜੀ ਹੈ। ਜਿਸ 'ਚ ਲਿਖਿਆ ਹੋਇਆ ਕਿ,''ਕੀ ਤੁਹਾਨੂੰ ਐਕਸਰਸਾਈਜ਼ ਕਰਨ ਦੀ ਭੈੜੀ ਆਦਤ ਲੱਗ ਚੁੱਕੀ ਹੈ? ਜ਼ਿਆਦਾ ਵਰਕਆਉਟ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ।'' ਦੱਸ ਦੇਈਏ ਕਿ ਜਾਹਨਵੀ ਆਪਣੀ ਫਿੱਟਨੈੱਸ ਨੂੰ ਲੈ ਕੇ ਇਨ੍ਹੀਂ ਦਿਨੀਂ ਜਿੰਮ 'ਚ ਸਮਾਂ ਬਿਤਾ ਰਹੀ ਹੈ ਅਤੇ ਖੂਬ ਪਸੀਨਾ ਵੀ ਵਹਾ ਰਹੀ ਹੈ। ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੀ ਕਾਫੀ ਚਿੰਤਾ ਹੈ।
ਅਜਿਹੀ ਹਾਲਤ 'ਚ ਇਨ੍ਹੀਂ ਦਿਨੀਂ ਜਾਨਹਵੀ ਕਪੂਰ ਆਪਣੀ ਛੋਟੀ ਭੈਣ ਖੁਸ਼ੀ ਨਾਲ ਬ੍ਰਿਟੇਨ 'ਚ ਛੁੱਟੀਆਂ ਮਨਾ ਰਹੀ ਹੈ। ਉੱਥੇ ਹੀ ਫਿਲਮਾਂ ਦੀ ਗੱਲ ਕਰੀਏ ਤਾਂ ਜਾਨਹਵੀ ਇਸ ਸਮੇਂ ਫਿਲਮ 'ਤਖਤ' ਦੀ ਸ਼ੂਟਿੰਗ 'ਚ ਲੱਗੀ ਹੋਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News