‘ਘੋਸਟ ਸਟੋਰੀਜ਼’ ’ਚ ਮੁੱਖ ਭੂਮਿਕਾ ਨਿਭਾਉਣਗੇ ਜਾਨ੍ਹਵੀ ਅਤੇ ਵਿਜੇ
8/18/2019 9:40:21 AM
 
            
            ਮੁੰਬਈ(ਬਿਊਰੋ)- ਫਿਲਮ 'ਧੜਕ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਜਾਨਹਵੀ ਕਪੂਰ ਦੀ ਝੋਲੀ 'ਚ ਕਈ ਵੱਡੇ ਆਫਰਸ ਹਨ। ਹੁਣ ਅਦਾਕਾਰਾ ਜਾਨਹਵੀ ਕਪਰ ਤੇ 'ਗਲੀ ਬੁਆਏ' 'ਚ ਦਮਦਾਰ ਐਕਟਿੰਗ ਕਰ ਚੁੱਕੇ ਅਭਿਨੇਤਾ ਵਿਜੇ ਵਰਮਾ ਨਿਰਦੇਸ਼ਕ ਜੋਯਾ ਅਖਤਰ ਦੀ ਫਿਲਮ 'ਘੋਸਟ ਸਟੋਰੀਜ਼' 'ਚ ਮੁੱਖ ਭੂਮਿਕਾ ਨਿਭਾਉਣਗੇ। 'ਘੋਸਟ ਸਟਰੀਜ਼' ਨੈਟਫਲਿਕਸ ਦੀ 2018 ਦੀ ਫਿਲਮ 'ਲਸਟ ਸਟੋਰੀਜ਼' ਦੀ ਅਗਲੀ ਕੜੀ ਹੋਵੇਗੀ।

ਫਿਲਮ 'ਚ 4 ਕਹਾਣੀਆਂ ਹੋਣਗੀਆਂ, ਜਿਸ ਲਈ ਜੋਯਾ, ਕਰਨ ਜੌਹਰ, ਦਿਵਾਕਰ ਬੈਨਰਜੀ ਅਤੇ ਅਨੁਰਾਗ ਕਸ਼ਯਪ ਮਿਲ ਕੇ ਕੰਮ ਕਰਨਗੇ। ਇਸ ਸਭ ਇਸ ਤੋਂ ਪਹਿਲਾਂ ਆਈ 'ਲਸਟ ਸਟੋਰੀਜ' ਲਈ ਇਕੱਠੇ ਕੰਮ ਕਰ ਚੁੱਕੇ ਹਨ। ਜੋਯਾ ਨਾਲ ਵਿਜੈ ਦੀ ਦੂਜੀ ਫਿਲਮ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ 'ਗਲੀ ਬੁਆਏ' 'ਚ ਉਨ੍ਹਾਂ ਨਾਲ ਕੰਮ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            