''ਲੈਕਮੇ ਫੈਸ਼ਨ ਵੀਕ'' ''ਚ ਜਾਹਨਵੀ ਦੀ ਖੂਬਸੂਰਤ ਲੁੱਕ ਦੇ ਚਰਚਾ, ਸੀਟੀਆਂ ਨਾਲ ਲੋਕਾਂ ਨੇ ਕੀਤਾ ਸਵਾਗਤ

8/26/2018 11:14:05 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਹਾਲ ਹੀ 'ਚ 'ਲੈਕਮੇ ਫੈਸ਼ਨ ਵੀਕ 2018' 'ਚ ਆਪਣੇ ਰੈਂਪ ਦਾ ਡੈਬਿਊ ਕੀਤਾ। ਜਾਨਹਵੀ ਨੇ ਲੈਕਮੇ ਫੈਸ਼ਨ ਵੀਕ 2018 ਦੌਰਾਨ ਨਚਿਕੇਤ ਬਾਰਵੇ ਦੇ ਨਵੇਂ ਕਲੈਕਸ਼ਨ ਮਿਲੇਨੀਅਲ ਮਹਾਰਾਨੀਜ਼ ਨੂੰ ਪ੍ਰਮੋਟ ਕੀਤਾ।

PunjabKesari

ਇਸ ਦੌਰਾਨ ਜਾਨਹਵੀ ਕਪੂਰ ਨੇ ਪਿੰਕ ਅਤੇ ਬਲਿਊ ਕਲਰ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਉਸ ਨੇ ਆਪਣੇ ਵਾਲਾਂ ਨੂੰ ਸਾਧਾਰਨ ਤਰੀਕੇ ਨਾਲ ਖੋਲ੍ਹਿਆ ਹੋਇਆ ਸੀ, ਜੋ ਉਸ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਸੀ।

PunjabKesari

ਇਸ ਤੋਂ ਇਲਾਵਾ ਜਾਨਹਵੀ ਨੇ ਬੇਹੱਦ ਵਧੀਆ ਤਰੀਕੇ ਨਾਲ ਮੇਕਅੱਪ ਕੀਤਾ ਹੋਇਆ ਸੀ, ਜਿਵੇਂ ਹੀ ਉਸ ਨੇ ਐਂਟਰੀ ਕੀਤੀ, ਦਰਸ਼ਕਾਂ ਨੇ ਉਸ ਦਾ ਉਤਸਾਹ ਵਧਾਉਣ ਲਈ ਸੀਟੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦਾ ਸਵਾਗਤ ਕੀਤਾ। 

PunjabKesari
ਦੱਸ ਦਈਏ ਕਿ ਜਾਨਹਵੀ ਨੇ 'ਸੈਰਾਟ' ਫਿਲਮ ਦੀ ਹਿੰਦੀ ਵਰਜ਼ਨ 'ਧੜਕ' ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਫਿਲਮ 'ਚ ਜਾਨਹਵੀ ਨਾਲ ਈਸ਼ਾਨ ਖੱਟਰ ਨਾਲ ਮੁੱਖ ਭੂਮਿਕਾ 'ਚ ਹੈ। ਇਸ ਤੋਂ ਇਲਾਵਾ ਜਾਨਹਵੀ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਤਖਤ' ਚ ਨਜ਼ਰ ਆਵੇਗੀ।

PunjabKesari

ਇਸ ਫਿਲਮ 'ਚ ਉਸ ਨਾਲ ਰਣਵੀਰ ਸਿੰਘ, ਆਲੀਆ ਭੱਟ, ਕਰੀਨਾ ਕਪੂਰ, ਭੂਮੀ ਪਾਡੇਨਕਰ, ਵਿਕੀ ਕੌਸ਼ਲ ਅਤੇ ਅਨਿਲ ਕਪੂਰ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ 2020 'ਚ ਰਿਲੀਜ਼ ਕੀਤੀ ਜਾਵੇਗੀ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News