ਜਾਨਹਵੀ ਦੀ ਗੋਦ ''ਚ ਲੇਟ ਕੇ ਈਸ਼ਾਨ ਨੇ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਬਣਿਆ ਚਰਚਾ ਦਾ ਵਿਸ਼ਾ

10/4/2018 1:55:34 PM

ਮੁੰਬਈ (ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਧੀ ਜਾਨਹਵੀ ਕਪੂਰ ਨੇ ਬਾਲੀਵੁੱਡ 'ਚ ਆਪਣਾ ਕਦਮ ਰੱਖ ਲਿਆ ਹੈ। ਉਸ ਦੀ ਪਹਿਲੀ ਫਿਲਮ 'ਧੜਕ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਸ ਫਿਲਮ 'ਚ ਜਾਨਹਵੀ, ਈਸ਼ਾਨ ਖੱਟਰ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਸਿਰਫ ਫਿਲਮ 'ਚ ਹੀ ਨਹੀਂ ਬਲਕਿ ਆਫ-ਸਕ੍ਰੀਨ ਵੀ ਦੋਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲਦੀ ਹੈ।

PunjabKesari

ਕੁਝ ਸਮਾਂ ਪਹਿਲਾਂ ਹੀ ਜਾਨਹਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕੀਤੀ ਸੀ, ਜੋ ਉਸ ਦੀ ਅਤੇ ਈਸ਼ਾਨ ਦੇ ਇਕ ਫੋਟੋਸ਼ੂਟ ਦੀ ਹੈ। ਇਸ 'ਚ ਦੋਵੇਂ ਸਟਾਰਸ ਕਾਫੀ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਬਲੈਕ ਐਂਡ ਵਾਈਟ ਫੋਟੋ 'ਚ ਈਸ਼ਾਨ, ਜਾਨਹਵੀ ਦੀ ਗੋਦ 'ਚ ਸਿਰ ਰੱਖ ਕੇ ਪਿਆ ਹੈ ਤੇ ਦੋਵੇਂ ਕੈਮਰੇ ਵੱਲ ਹੀ ਦੇਖ ਰਹੇ ਹਨ। ਇਸ 'ਚ ਜਾਨਹਵੀ ਨੇ ਕਾਲਾ ਟਾਪ ਤੇ ਡੈਨਿਮ ਜੈਕੇਟ ਪਾਈ ਹੈ ਜਦਕਿ ਈਸ਼ਾਨ ਨੇ ਡੈਨਿਮ ਸ਼ਰਟ ਪਾਈ ਹੋਈ ਹੈ।

PunjabKesari

ਦੋਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਈਸ਼ਾਨ-ਜਾਨਹਵੀ ਦੇ ਫੋਟੋਸ਼ੂਟ ਦੀ ਇਸ ਤਸਵੀਰ ਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ। ਇਸ ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਦੋਵੇਂ ਬਾਲੀਵੁੱਡ 'ਚ ਆਪਣੀ ਖਾਸ ਪਛਾਣ ਬਣਾ ਚੁੱਕੇ ਹਨ। ਉੱਥੇ, ਦੂਜੇ ਪਾਸੇ ਜਾਨਹਵੀ ਹਾਲ ਹੀ 'ਚ ਵਿਆਹ 'ਤੇ ਦਿੱਤੇ ਆਪਣੇ ਬਿਆਨ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਛਾਈ ਹੋਈ ਹੈ।

ਦਰਅਸਲ ਉਨ੍ਹਾਂ ਨੇ ਕਿਹਾ, ''ਮੈਨੂੰ ਯਾਦ ਹੈ ਜਦੋਂ ਮੈਂ ਬਹੁਤ ਸਾਲਾਂ ਪਹਿਲਾਂ ਫਲੋਰੈਂਸ ਗਈ ਸੀ। ਉਸ ਸਮੇਂ ਮੈਂ ਕਿਹਾ ਸੀ ਕਿ ਮੈਂ ਉੱਥੇ ਵਿਆਹ ਕਰਨਾ ਚਾਹੁੰਦੀ ਹਾਂ। ਮੈਂ ਹਾਲੇ ਵੀ ਫਲੋਰੈਂਸ 'ਚ ਹੀ ਵਿਆਹ ਕਰਨਾ ਚਾਹੁੰਦੀ ਹਾਂ। ਇੰਨਾ ਹੀ ਨਹੀਂ ਮੈਂ ਆਪਣੇ ਵਿਆਹ 'ਚ ਗੋਲਡਨ ਜਰੀ ਵਾਲੀ ਕਾਂਜੀਵਰਮ ਸਾੜ੍ਹੀ ਪਾਉਣੀ ਚਾਹੁੰਦੀ ਹਾਂ।''

 
 
 
 
 
 
 
 
 
 
 
 
 
 

Revisiting the Golden ERA of Cinema with @janhvikapoor and @manishmalhotra05 in Switzerland #atruespecialbond #october cover @bridestodayin @nupurmehta18 All clothing @mmalhotraworld @manishmalhotra05 All jewellery @thehouseofmbj Location and stay courtesy @myswitzerlandin @gstaadpalace @mmalhotraworld

A post shared by Manish Malhotra (@manishmalhotra05) on Oct 3, 2018 at 8:37pm PDT

ਦੱਸ ਦੇਈਏ ਕਿ ਜਾਨਹਵੀ ਜਲਦੀ ਹੀ ਇਕ ਵਾਰ ਫਿਰ ਧਰਮਾ ਪ੍ਰੋਡਕਸ਼ਨ ਦੀ ਫਿਲਮ 'ਤੱਖਤ' 'ਚ ਰਣਵੀਰ ਸਿੰਘ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ, ਜੋ 2020 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News