ਜਾਨਹਵੀ ਦੇ ਹੁਸਨ ਨੂੰ ਬਿਆਨ ਕਰਦੀਆਂ ਦੇਖੋ ਇਹ ਤਸਵੀਰਾਂ, ਮਚਾ ਰਹੀਆਂ ਹਨ ਤਹਿਲਕਾ
10/12/2018 11:28:45 AM
ਮੁੰਬਈ (ਬਿਊਰੋ)— ਮਰਹੂਮ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਧੀ ਜਾਨਹਵੀ ਕਪੂਰ ਆਪਣੀ ਖੂਬਸੂਰਤੀ ਤੇ ਸਟਾਈਲ ਨਾਲ ਲੋਕਾਂ ਦੇ ਦਿਲ ਜਿੱਤ ਰਹੀ ਹੈ। ਜਾਨਹਵੀ 'ਤੇ ਹਰ ਲੁੱਕ ਸੂਟ ਕਰਦਾ ਹੈ ਫਿਰ ਭਾਵੇਂ ਉਹ ਵੈਸਟਰਨ ਹੋਵੇਂ ਜਾਂ ਟ੍ਰੈਡੀਸ਼ਨਲ।
ਹਾਲ ਹੀ 'ਚ ਜਾਨਹਵੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ।
ਪ੍ਰਸ਼ੰਸਕ ਉਨ੍ਹਾਂ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ। ਹਮੇਸ਼ਾ ਵਾਂਗ ਜਾਨਹਵੀ ਦੀਆਂ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ।
ਦੱਸ ਦੇਈਏ ਕਿ ਜਾਨਹਵੀ ਨੇ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਨਾਲ ਫਿਲਮ 'ਧੜਕ' ਨਾਲ ਆਪਣਾ ਡੈਬਿਊ ਕੀਤਾ ਹੈ, ਜਿਸ 'ਚ ਉਨ੍ਹਾਂ ਦੇ ਕੰਮ ਦੀ ਖੂਬ ਤਾਰੀਫ ਹੋਈ ਸੀ।
ਹੁਣ ਉਹ ਕਰਨ ਜੌਹਰ ਦੇ ਅਗਲੇ ਪ੍ਰੋਜੈਕਟ ਲਈ ਵੀ ਚੁਣੀ ਗਈ ਹੈ। ਕੁਝ ਸਮਾਂ ਪਹਿਲਾਂ ਕਰਨ ਨੇ ਆਪਣੀ ਅਗਲੀ ਫਿਲਮ 'ਤਖਤ' ਦਾ ਐਲਾਨ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ