ਡੈਬਿਊ ਤੋਂ ਬਾਅਦ ਜਾਨਹਵੀ ਦਾ ਪਹਿਲਾ ਐਡ, ਤਸਵੀਰਾਂ ਵਾਇਰਲ

11/16/2018 7:07:04 PM

ਮੁੰਬਈ (ਬਿਊਰੋ)— ਜਾਨਹਵੀ ਕਪੂਰ ਨੇ ਫਿਲਮ 'ਧੜਕ' ਰਾਹੀਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈ। 'ਧੜਕ' ਜਾਨਹਵੀ ਲਈ ਡ੍ਰੀਮ ਪ੍ਰੋਜੈਕਟ ਸਾਬਤ ਹੋਇਆ। ਉਸ ਨੇ ਆਉਂਦੇ ਹੀ ਮਨੋਰੰਜਨ ਦੀ ਦੁਨੀਆ 'ਚ ਧਮਾਲਾਂ ਪਾ ਦਿੱਤੀਆਂ ਸਨ।

PunjabKesari
ਹਾਲ ਹੀ 'ਚ ਜਾਨਹਵੀ ਨੇ ਆਪਣੇ ਪਹਿਲੇ ਐਡ ਦੀ ਸ਼ੂਟਿੰਗ ਕਰ ਲਈ ਹੈ। ਟੈਲੀਕਾਸਟ ਹੋਣ ਤੋਂ ਪਹਿਲਾਂ ਇਸ ਵਿਗਿਆਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਇਹ ਸ਼ੂਟ ਮੁੰਬਈ 'ਚ ਹੋਇਆ, ਜਿਸ 'ਚ ਉਹ ਬ੍ਰਾਈਡਮੇਡ ਬਣੀ ਹੈ। ਇਸ ਦੌਰਾਨ ਜਾਨਹਵੀ ਪੀਚ ਕਲਰ ਦੇ ਲਹਿੰਗੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਜਾਨਹਵੀ ਦੇ ਅਗਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਅਗਲੇ ਸਾਲ ਫਿਲਮ 'ਤਖਤ' 'ਚ ਨਜ਼ਰ ਆਵੇਗੀ। ਫਿਲਮ 'ਚ ਰਣਵੀਰ ਸਿੰਘ, ਆਲੀਆ ਭੱਟ, ਕਰੀਨਾ ਕਪੂਰ, ਅਨਿਲ ਕਪੂਰ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।

PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News