B'Day Spl: ਬਚਪਨ 'ਚ ਗੋਲ-ਮਟੋਲ ਦਿਸਦੀ ਸੀ ਜਾਨਹਵੀ, 'ਧੜਕ' ਤੋਂ ਬਾਅਦ ਬਦਲਿਆ ਲੁੱਕ

3/6/2019 2:13:17 PM

ਜਲੰਧਰ(ਬਿਊਰੋ)— ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਅੱਜ ਆਪਣਾ 22ਵਾਂ ਜਨਮਦਿਨ ਮਨਾ ਰਹੀ ਹੈ। ਫਿਲਮ 'ਧੜਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਜਾਨਹਵੀ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਅਕਸਰ ਲੋਕ ਉਨ੍ਹਾਂ ਦੀ ਐਕਟਿੰਗ ਦੀ ਤੁਲਨਾ ਮਾਂ ਸ਼੍ਰੀਦੇਵੀ ਨਾਲ ਕਰਦੇ ਹਨ।

PunjabKesari
ਇਨ੍ਹੀਂ ਦਿਨੀਂ ਜਾਨਹਵੀ ਆਪਣੇ ਸਟਾਈਲ ਦੇ ਮਾਮਲੇ 'ਚ ਮਸ਼ਹੂਰ ਅਭਿਨੇਤਰੀਆਂ ਨੂੰ ਪਿੱਛੇ ਛੱਡ ਚੁੱਕੀ ਹੈ। ਉੱਥੇ ਹੀ 22 ਦੀ ਉਮਰ 'ਚ ਗਲੈਮਰਸ ਅਤੇ ਹੌਟ ਦਿਖਾਈ ਦੇਣ ਵਾਲੀ ਸ਼੍ਰੀਦੇਵੀ ਦੀ ਧੀ ਜਾਨਹਵੀ ਬਚਪਨ 'ਚ ਕਾਫੀ ਕਿਊਟ ਅਤੇ ਗੋਲ-ਮਟੋਲ ਦਿਖਾਈ ਦਿੰੰਦੀ ਸੀ।

PunjabKesari
ਬਚਪਨ ਤੋਂ ਲੈ ਕੇ ਹੁਣ ਤੱਕ ਉਸ ਦੇ ਲੁੱਕ 'ਚ ਕਾਫੀ ਫਰਕ ਆਇਆ ਹੈ। ਕਿਹਾ ਜਾਂਦਾ ਹੈ ਕਿ ਜਾਨਹਵੀ ਬਚਪਨ 'ਚ ਪੇਟਿੰਗ ਦੀ ਸ਼ੌਕੀਨ ਸੀ। ਧੀ ਨੂੰ ਇਹ ਸ਼ੌਕ ਸ਼੍ਰੀਦੇਵੀ ਕਾਰਨ ਹੋਇਆ ਸੀ ਕਿਉਂਕਿ ਸ਼੍ਰੀਦੇਵੀ ਪੇਟਿੰਗ ਕਰਦੀ ਸੀ।

PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਜਾਨਹਵੀ ਦੀ ਫਿਲਮ ਪਿੱਛਲੇ ਸਾਲ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ 'ਚ ਉਨ੍ਹਾਂ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਗਿਆ ਸੀ।

PunjabKesari
ਇਸ ਫਿਲਮ 'ਚ ਉਨ੍ਹਾਂ ਨਾਲ ਈਸ਼ਾਨ ਖੱਟਰ ਵੀ ਨਜ਼ਰ ਆਏ ਸਨ। ਜਾਨਹਵੀ ਹੁਣ ਜਲਦ ਹੀ ਕਰਨ ਜੌਹਰ ਦੀ ਫਿਲਮ 'ਤਖਤ' 'ਚ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News