ਜਾਨਹਵੀ ਕਪੂਰ ਦੀ ਇਸ ਵਾਇਰਲ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਛੇੜੀ ਚਰਚਾ

11/7/2019 4:56:18 PM

ਮੁੰਬਈ(ਬਿਊਰੋ)- ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਕਾਫੀ ਸੁਰਖੀਆਂ ਵਟੋਰ ਰਹੀ ਹੈ । ਜਾਨਹਵੀ ਵਧੀਆ ਅਦਾਕਾਰਾ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ । ਹਾਲ ਹੀ ਵਿਚ ਉਸ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਜਾਨਹਵੀ ਨੇ ਜੋ ਕੀਤਾ ਉਸ ਨੂੰ ਦੇਖ ਕੇ ਤੁਸੀਂ ਵੀ ਉਸ ’ਤੇ ਮਾਣ ਮਹਿਸੂਸ ਕਰੋਗੇ । ਦਰਅਸਲ ਜਾਨਹਵੀ ਇਕ ਰੈਸਟੋਰੈਂਟ ’ਚ ਗਈ ਸੀ । ਜਾਨਹਵੀ ਜਦੋਂ ਹੀ ਬਾਹਰ ਨਿਕਲੀ ਤਾ ਇਕ ਗਰੀਬ ਬੱਚੀ ਨੇ ਉਸ ਕੋਲੋਂ ਕੁਝ ਖਾਣ ਲਈ ਪੈਸੇ ਮੰਗੇ। ਬੱਚੀ ਨੂੰ ਦੇਖ ਕੇ ਜਾਨਹਵੀ ਨੇ ਮੂੰਹ ਨਹੀਂ ਫੇਰਿਆ, ਸਗੋਂ ਬੱਚੀ ਦੀ ਮਦਦ ਕੀਤੀ।

 
 
 
 
 
 
 
 
 
 
 
 
 
 

Helpful #janhvikapoor ❤ #vbapp #viralbhayani @viralbhayani

A post shared by Viral Bhayani (@viralbhayani) on Nov 6, 2019 at 5:40am PST


ਇਸ ਦੌਰਾਨ ਕੁਝ ਪੱਤਰਕਾਰ ਨੇ ਉਸ ਦੀਆਂ ਤਸਵੀਰਾਂ ਕਲਿੱਕ ਕਰ ਰਹੇ ਸਨ ਪਰ ਜਾਨਹਵੀ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ। ਪੱਤਰਕਾਰਾਂ ਨੇ ਕੈਮਰੇ ਦੀ ਫਲੈਸ਼ ਤਾਂ ਬੰਦ ਕਰ ਦਿੱਤੀ ਪਰ ਰਿਕਾਰਡਿੰਗ ਚੱਲਦੀ ਰਹੀ। ਇਸ ਦੌਰਾਨ ਜਾਨਹਵੀ ਆਪਣੀ ਕਾਰ ਵੱਲ ਗਈ ਤੇ ਉਸ ਨੇ ਬੱਚੀ ਨੂੰ ਖਾਣਾ ਖਾਣ ਲਈ ਪੈਸੇ ਦਿੱਤੇ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਲੋਕ ਕੁਮੈਂਟ ਕਰ ਰਹੇ ਹਨ।
 

 
 
 
 
 
 
 
 
 
 
 
 
 
 
 
 

A post shared by Janhvi Kapoor (@janhvikapoor) on Nov 5, 2019 at 8:28am PST

ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਨਹੀਂ ਜਦੋਂ ਜਾਨਹਵੀ ਨੇ ਕਿਸੇ ਦੀ ਮਦਦ ਕੀਤੀ ਹੋਵੇ । ਉਸ ਦੀਆਂ ਇਸ ਤਰ੍ਹਾਂ ਦੀਆਂ ਬਹੁਤ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਜਿਨ੍ਹਾਂ ਵਿਚ ਉਹ ਗਰੀਬ ਬੱਚਿਆਂ ਦੀ ਮਦਦ ਕਰਦੀ ਹੋਈ ਨਜ਼ਰ ਆਉਂਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News