ਇਨ੍ਹਾਂ ਫਿਲਮਾਂ ਕਾਰਨ ਜਨਵਰੀ ’ਚ ਬਾਕਸ ਆਫਿਸ ਹੋਇਆ ਮਾਲਾਮਾਲ, ਜਾਣੋ ਕਮਾਈ

2/3/2020 10:40:37 AM

ਮੁੰਬਈ(ਬਿਊਰੋ)- ਸਾਲ 2019 ਵਿਚ ਕਈ ਫਿਲਮਾਂ ਦੇ ਕਲੈਸ਼ ਤੋਂ ਬਾਅਦ ਸਾਲ 2020 ਦੇ ਪਹਿਲੇ ਮਹੀਨੇ ਦੀ ਸ਼ੁਰੂਆਤ ਅਜੈ ਦੇਵਗਨ ਦੀ ਹਿੱਟ ਫਿਲਮ ‘ਤਾਂਹਾਜੀ : ਦਿ ਅਨਸੰਗ ਵਾਰਿਅਰ’ ਨਾਲ ਹੋਈ। ਫਿਲਮ ਦੇਖਣ ਵਾਲਿਆਂ ਲਈ ਜਨਵਰੀ ਦਾ ਮਹੀਨਾ ਕਾਫੀ ਉਤਸ਼ਾਹ ਵਾਲਾ ਰਿਹਾ। ਵਰੁਣ ਧਵਨ ਤੇ ਸ਼ਰਧਾ ਕਪੂਰ ਦੀ ‘ਸਟ੍ਰੀਟ ਡਾਂਸਰ 3 ਡੀ’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਕਮਾਈ ਕੀਤੀ। ਜਦੋਂਕਿ ਦੀਪਿਕਾ ਪਾਦੁਕੋਣ ਦੀ ‘ਛਪਾਕ’ ਅਤੇ ਕੰਗਨਾ ਰਣੌਤ ਦੀ ਸਪੋਰਟਸ ਡਰਾਮਾ ‘ਪੰਗਾ’ ਦਰਸ਼ਕਾਂ ਨੂੰ ਇੰਪ੍ਰੈੱਸ ਕਰਨ ਵਿਚ ਸਫਲ ਨਾ ਹੋ ਸਕੀ। ਆਓ ਜਾਣਦੇ ਹਾਂ ਜਨਵਰੀ ਵਿਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦੀ ਕਮਾਈ ਬਾਰੇ।

‘ਤਾਂਹਾਜੀ : ਦਿ ਅਨਸੰਗ ਵਾਰਿਅਰ’

ਸਭ ਤੋਂ ਪਹਿਲਾਂ ਰਿਲੀਜ ਹੋਈ ਅਜੈ ਦੇਵਗਨ ਦੀ ‘ਤਾਂਹਾਜੀ : ਦਿ ਅਨਸੰਗ ਵਾਰਿਅਰ’, ਜੋ ਦੀਪਿਕਾ ਪਾਦੁਕੋਣ ਦੀ ‘ਛਪਾਕ’ ਨਾਲ ਹੀ ਆਈ। ਲੇਟੈਸਟ ਰਿਪੋਰਟ ਦੀਆਂ ਮੰਨੀਏ ਤਾਂ ਅਜੈ ਦੀ ਇਸ ਫਿਲਮ ਨੇ ਬਾਕਸ ਆਫਿਸ ’ਤੇ ਤਿੰਨ ਵੀਕ ਵਿਚ 231.65 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਵਿਚ ਅਜੈ ਦੇਵਗਨ ਦੀ ਪਤਨੀ ਕਾਜੋਲ ਅਤੇ ਸੈਫ ਅਲੀ ਖਾਨ ਵੀ ਹਨ ਅਤੇ ਇਸ ਨੇ ਮਹਾਰਾਸ਼ਟਰ ਵਿਚ ਸਭ ਤੋਂ ਸ਼ਾਨਦਾਰ ਕਮਾਈ ਕੀਤੀ। ਇਹ ਫਿਲਮ ਬਾਲੀਵੁੱਡ ਵਿਚ ਅਜੈ ਦੇਵਗਨ ਦੀ 100ਵੀਂ ਫਿਲਮ ਹੈ ਅਤੇ ਇਸ ਲਈ ਤਾਂ ਹੀ ਇਹ ਉਨ੍ਹਾਂ  ਦੇ ਕਰੀਅਰ ਦੀ ਕਾਫੀ ਖਾਸ ਫਿਲਮ ਦੱਸੀ ਜਾ ਰਹੀ ਹੈ। ਬਜਟ: 150 ਕਰੋੜ ਰੁਪਏ ਦੇ ਬਜਟ ਵਿਚ ਤਿਆਰ ਹੋਈ ਸੀ ਇਹ ਫਿਲਮ।
PunjabKesari

‘ਛਪਾਕ’ (ਕਰੀਬ 31.97 ਕਰੋੜ)

‘ਤਾਂਹਾਜੀ’ ਦੇ ਨਾਲ ਹੀ ਦੀਪਿਕਾ ਪਾਦੁਕੋਣ ਦੀ ਫਿਲਮ ‘ਛਪਾਕ’ ਰਿਲੀਜ਼ ਹੋਈ, ਜਿਸ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਫਿਲਮ ਇਕ ਐਸਿਡ ਅਟੈਕ ਸਰਵਾਈਵਰ ਮਹਿਲਾ ਲਕਸ਼ਮੀ ਅੱਗਰਵਾਲ ਦੀ ਕਹਾਣੀ ’ਤੇ ਬੇਸਟ ਹੈ, ਜਿਨ੍ਹੇ ਇਸ ਘਟਨਾ ਤੋਂ ਬਾਅਦ ਜ਼ਿੰਦਗੀ ਵਿਚ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ। ਫਿਲਮ ਪੂਰੇ ਜੋਸ਼ ਨਾਲ ਰਿਲੀਜ਼ ਤਾਂ ਹੋਈ ਪਰ ਦਰਸ਼ਕਾਂ ਦਾ ਅਟੈਂਸ਼ਨ ਜ਼ਿਆਦਾ ਨਾ ਮਿਲ ਸਕਿਆ ਅਤੇ ਇਹ ਫਿਲਮ ਬਾਕਸ ਆਫਿਸ ’ਤੇ ਪਿੱਛੇ ਖਿਸਕ ਗਈ। ਕਰੀਬ 3 ਹਫਤਿਆਂ ਵਿਚ ਫਿਲਮ ਨੇ 31.97 ਕਰੋੜ ਦੀ ਕਮਾਈ ਕੀਤੀ ਹੈ।
PunjabKesari

‘ਸਟ੍ਰੀਟ ਡਾਂਸਰ 3 ਡੀ’ (ਕਰੀਬ 52.50 ਕਰੋੜ ਰੁਪਏ)

ਫਿਲਮ ‘ਸਟ੍ਰੀਟ ਡਾਂਸਰ 3 ਡੀ’ 24 ਜਨਵਰੀ ਨੂੰ ਰਿਲੀਜ਼ ਹੋਈ। ਰੈਮੋ ਡਿਸੂਜਾ ਨਿਰਦੇਸ਼ਤ ਇਸ ਫਿਲਮ ਵਿਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਲੀਡ ਕਿਰਦਾਰ ਵਿਚ ਹਨ ਅਤੇ ਫਿਲਮ ਦਰਸ਼ਕਾਂ ਦੇ ਦਿਲਾਂ ’ਤੇ ਆਪਣਾ ਜਾਦੂ ਚਲਾ ਗਈ। ਇਸ ਫਿਲਮ ਨੇ ਇਕ ਹਫਤੇ ਵਿਚ ਕਰੀਬ 52.50 ਕਰੋੜ ਦੀ ਕਮਾਈ ਕੀਤੀ ਹੈ। ਡਾਂਸ ਫਿਲਮ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਲਈ ਇਹ ਫਿਲਮ ਇਕ ਟਰੀਟ ਦੀ ਤਰ੍ਹਾਂ ਨਜ਼ਰ ਆਈ।
PunjabKesari

‘ਪੰਗਾ’ (16.50 ਕਰੋੜ)

ਵਰੁਣ ਧਵਨ ਅਤੇ ਸ਼ਰਧਾ ਕਪੂਰ ਦੀ ਫਿਲਮ ‘ਸਟ੍ਰੀਟ ਡਾਂਸਰ 3 ਡੀ’ ਦੇ ਨਾਲ ਹੀ ਰਿਲੀਜ਼ ਹੋਈ ਫਿਲਮ ‘ਪੰਗਾ’। ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਖੂਬ ਅਟੈਂਸ਼ਨ ਪਾਇਆ ਪਰ ਕਮਾਈ ਦੇ ਮਾਮਲੇ ਵਿਚ ਵਰੁਣ ਦੀ ਫਿਲਮ ਤੋਂ ਕਾਫੀ ਪਿੱਛੇ ਰਹਿ ਗਈ। ‘ਪੰਗਾ’ ਨੇ ਇਕ ਹਫਤੇ ਵਿਚ ਕਰੀਬ 16.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿਚ ਕੰਗਨਾ ਇਕ ਕਬੱਡੀ ਪਲੇਅਰ ਦੀ ਭੂਮਿਕਾ ਵਿਚ ਨਜ਼ਰ ਆਈ।   ਇਸ ਫਿਲਮ ਵਿਚ ਕੰਗਨਾ ਰਣੌਤ ਤੋਂ ਇਲਾਵਾ ਜੱਸੀ ਗਿੱਲ, ਰਿਚਾ ਚੱਢਾ, ਨੀਨਾ ਗੁਪਤਾ ਤੇ ਕਈ ਹੋਰ ਕਲਾਕਾਰ ਹਨ। ਇਨ੍ਹਾਂ ਚਾਰਾਂ ਫਿਲਮਾ ਦੀ ਕੁੱਲ ਕਮਾਈ ਦੀ ਗੱਲ ਕਰੀਏ ਤਾਂ ਜਨਵਰੀ ਵਿਚ ਇਨ੍ਹਾਂ ਫਿਲਮਾਂ ਨੇ 332.62 ਕਰੋੜ ਦੀ ਕਮਾਈ ਕੀਤੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News