ਗਾਇਕ ਜਸਬੀਰ ਜੱਸੀ ਨੂੰ ਇਸ ਖ਼ਬਰ ਨੇ ਦਿੱਤਾ ਪੂਰਾ ਤਰ੍ਹਾਂ ਝੰਜੋੜ

6/18/2020 11:51:06 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਜਸਬੀਰ ਜੱਸੀ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਜਾਰੀ ਰੱਖੀ ਤੇ ਅੱਜ ਉਨ੍ਹਾਂ ਦਾ ਪਾਲੀਵੁੱਡ ਫ਼ਿਲਮ ਉਦਯੋਗ 'ਚ ਵੀ ਚੰਗਾ ਨਾਂ ਹੈ। ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਸਦਮੇ 'ਚ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਉਹ ਨਵਾਂ ਗੀਤ 'ਇੱਕ ਸੁਫ਼ਨਾ' ਲੈ ਕੇ ਆ ਰਹੇ ਸਨ ਪਰ ਉਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ। ਉਨ੍ਹਾਂ ਨੇ ਅੱਗੇ ਇਸ ਦੀ ਵਜ੍ਹਾ ਦੱਸੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਕਰਕੇ ਉਹ ਦੁਖੀ ਹਨ, ਇਸ ਕਰਕੇ ਉਹ ਹਲੇ ਆਪਣਾ ਗੀਤ ਰਿਲੀਜ਼ ਨਹੀਂ ਕਰ ਰਹੇ ਹਨ।

ਦੱਸ ਦਈਏ ਕਿ 'ਇੱਕ ਕੁੜੀ', 'ਕੋਕਾ', 'ਨਿਸ਼ਾਨੀ ਯਾਰ ਦੀ', 'ਦਿਲ ਲੈ ਗਈ ਕੁੜੀ ਗੁਜਰਾਤ ਦੀ', 'ਕੁੜੀ ਜ਼ਹਿਰ ਦੀ ਪੁੜੀ', 'ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ', 'ਹੀਰ', 'ਮਿਰਜ਼ਾ' ਵਰਗੇ ਕਈ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ। ਇਸ ਮੁਸ਼ਕਿਲ ਸਮੇਂ 'ਚ ਉਹ 'ਕੁਦਰਤ' ਟਾਈਟਲ ਹੇਠ ਕਵਿਤਾ ਲੈ ਕੇ ਆਏ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News