ਜਸਲੀਨ ਮਥਾਰੂ ਦੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

3/19/2020 11:07:25 AM

ਮੁੰਬਈ (ਬਿਊਰੋ) — 'ਮੁਝਸੇ ਸ਼ਾਦੀ ਕਰੋਗੇ' ਅਤੇ 'ਬਿੱਗ ਬੌਸ' 'ਚ ਸੁਰਖੀਆਂ ਬਟੋਰ ਚੁੱਕੀ ਜਸਲੀਨ ਮਥਾਰੂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਸਲੀਨ ਦੇ ਪਿਤਾ ਕੇਸਰ ਮਥਾਰੂ ਨੂੰ ਧਮਕੀਆਂ ਵਾਲੇ ਫੋਨ ਕਾਲਸ ਆ ਰਹੇ ਹਨ। ਇਨ੍ਹਾਂ ਫੋਨ ਕਾਲਸ ਦੀ ਸ਼ਿਕਾਇਤ ਕੇਸਰ ਮਥਾਰੂ ਨੇ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਕੀਤੀ ਹੈ। ਧਮਕੀ ਵਾਲੇ ਫੋਨ ਕਾਲਸ ਦਾ ਕਾਰਨ ਜਸਲੀਨ ਦਾ ਪੂਰਾ ਪਰਿਵਾਰ ਕਾਫੀ ਪ੍ਰੇਸ਼ਾਨ ਹਨ। ਸਪਾਟ ਬੁਆਏ ਵੈੱਬਸਾਈਟ ਦੀ ਰਿਪੋਰਟ ਮੁਤਾਬਕ, ਕੇਸਰ ਮਥਾਰੂ ਨੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਫੋਨ 'ਤੇ ਧਮਕੀ ਮਿਲਣ ਦੀ ਗੱਲ ਦੀ ਪੁਸ਼ਟੀ ਕਰਦੇ ਹੋਏ ਜਸਲੀਨ ਨੇ ਪਿਤਾ ਨੇ ਕਿਹਾ, ''ਮੈਨੂੰ ਧਰਮੀ ਭਰੇ ਫੋਨ ਆਏ, ਜਸਲੀਨ ਨੂੰ ਨਹੀਂ। ਇਸ ਤੋਂ ਬਾਅਦ ਪੁਲਸ ਸੁਰੱਖਿਆ ਜਾਂਚ ਕਰਨ ਵੀ ਆਈ ਸੀ। ਉਹ ਆਦਮੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦੇ ਰਿਹਾ ਹੈ।''
Kesar Matharu
ਕੇਸਰ ਮਥਾਰੂ ਨੇ ਅੱਗੇ ਕਿਹਾ ਕਿ ਮੈਨੂੰ ਕਈ ਵਾਰ ਫੋਨ ਆਏ। ਇਸ ਮਾਮਲੇ ਦੀ ਮੁੰਬਈ ਓਸ਼ੀਵਾਰਾ ਪੁਲਸ ਸਟੇਸ਼ਨ ਦੇ ਸੀਨੀਅਰ ਪੁਲਸ ਅਧਿਕਾਰੀ ਦਯਾਨੰਦ ਬੰਗਰ ਨੇ ਵੀ ਪੁਸ਼ਟੀ ਕੀਤੀ ਹੈ। ਦਯਾਨੰਦ ਬੰਗਰ ਨੇ ਕਿਹਾ, 'ਮਥਾਰੂ ਨੇ ਇਹ ਸ਼ਿਕਾਇਤ ਕੀਤੀ ਹੈ। ਅਸੀਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਫਿਲਹਾਲ ਨਹੀਂ ਦੇ ਸਕਦੇ।'
mumbai police
ਦੱਸ ਦਈਏ ਕਿ ਇਸ ਪੂਰੇ ਮਾਮਲੇ 'ਤੇ ਜਸਲੀਨ ਮਥਾਰੂ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ ਹੈ। ਜਸਲੀਨ ਸ਼ੋਅ 'ਮੁਝਸੇ ਸ਼ਾਦੀ ਕਰੋਗੇ' 'ਚ ਆਖਰੀ ਵਾਰ ਨਜ਼ਰ ਆਈ ਸੀ। ਇਸ ਸ਼ੋਅ ਤੋਂ ਉਹ ਐਲੀਮਿਨੇਟ ਹੋ ਚੁੱਕੀ ਹੈ। ਇਸ ਸ਼ੋਅ 'ਚ ਪਾਰਸ ਛਾਬੜਾ ਆਪਣੇ ਲਈ ਦੁਲਹਨ ਤੇ ਸ਼ਹਿਨਾਜ਼ ਕੌਰ ਗਿੱਲ ਆਪਣੇ ਲਈ ਲਾੜਾ ਲੱਭਣ ਆਏ ਹਨ।

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News