ਰਾਸ਼ੀ ਖੰਨਾ ਨੇ ਬੁਮਰਾਹ ਨਾਲ ਖੋਲ੍ਹਿਆ ਪਿਆਰ ਦਾ ਪੰਨਾ

4/12/2019 10:09:01 AM

ਮੁੰਬਈ (ਬਿਊਰੋ) — ਕ੍ਰਿਕਟ ਅਤੇ ਬਾਲੀਵੁੱਡ ਦਾ ਇਕ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਕਈ ਅਭਿਨੇਤਰੀਆਂ ਹਿੰਦੁਸਤਾਨੀ ਖਿਡਾਰੀਆਂ ਦੇ ਪਿਆਰ 'ਚ ਦੀਵਾਨੀਆਂ ਹੋ ਚੁੱਕੀਆਂ ਹਨ। ਹੁਣ ਇਸ ਕੜੀ 'ਚ ਇਕ ਨਵੀਂ ਅਦਾਕਾਰਾ ਦਾ ਨਾਂ ਜੁੜ ਗਿਆ ਹੈ, ਜੋ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦੇਖ ਕੇ ਉਸ ਦੀ ਫੈਨ ਬਣ ਗਈ ਹੈ। ਜੀ ਹਾਂ ਵਿਰਾਟ ਕੋਹਲੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਵੀ ਬਾਲੀਵੁੱਡ ਦਾ ਜਵਾਈ ਬਣ ਸਕਦਾ ਹੈ। ਬੁਮਰਾਹ ਇੰਡੀਅਨ ਟੀਮ ਦਾ ਇਕ ਵੱਡਾ ਨਾਂ ਹੈ, ਜਿਸ ਦੀ ਗੇਂਦਬਾਜ਼ੀ ਦੇ ਅੱਗੇ ਵੱਡੇ-ਵੱਡੇ ਬੱਲੇਬਾਜ਼ ਗੋਡੇ ਟੇਕ ਦਿੰਦੇ ਹਨ। ਬੁਮਰਾਹ ਨੂੰ ਲੈ ਕੇ ਅਜਿਹੀ ਖਬਰ ਆਈ ਹੈ, ਜਿਸ ਨੂੰ ਸੁਣਨ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉਠਣਗੇ।

ਜੀ ਹਾਂ, ਇਕ ਅਦਾਕਾਰਾ ਬੁਮਰਾਹ ਦੇ ਪਿਆਰ 'ਚ ਗੁੰਮਰਾਹ ਹੋ ਗਈ ਹੈ, ਜਿਸ ਦਾ ਨਾਂ ਹੈ ਰਾਸ਼ੀ ਖੰਨਾ। ਉਹ ਸਾਊਥ ਇੰਡਸਟਰੀ ਦੀ ਇਕ ਵੱਡੀ ਅਤੇ ਮਸ਼ਹੂਰ ਅਦਾਕਾਰਾ ਹੈ, ਜੋ ਹੁਣ ਕ੍ਰਿਕਟਰ ਬੁਮਰਾਹ 'ਤੇ ਫਿਦਾ ਹੋ ਗਈ ਹੈ। ਰਾਸ਼ੀ ਇਕ ਅਜਿਹੀ ਮਸ਼ਹੂਰ ਅਦਾਕਾਰਾ ਹੈ, ਜਿਸ ਦੀ ਖੂਬਸੂਰਤੀ ਅਤੇ ਅਭਿਨੈ ਦੇ ਲੱਖਾਂ ਚਾਹੁਣ ਵਾਲੇ ਹਨ ਪਰ ਹੁਣ ਇਹ ਅਦਾਕਾਰਾ ਸਾਡੇ ਕ੍ਰਿਕਟਰ ਬੁਮਰਾਹ ਦੇ ਪਿਆਰ 'ਚ ਗੁੰਮਰਾਹ ਹੋ ਗਈ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News