ਕੁਝ ਇਸ ਤਰ੍ਹਾਂ ਲੋਕਾਂ ''ਚ ਵਿਚਰਦੇ ਨੇ ਜੱਸ ਮਾਣਕ (ਵੀਡੀਓ)

6/19/2019 9:46:40 AM

ਜਲੰਧਰ (ਬਿਊਰੋ) — ਇਕ ਤੋਂ ਬਾਅਦ ਇਕ ਹਿੱਟ ਗੀਤ ਦੇਣ ਵਾਲੇ ਜੱਸ ਮਾਣਕ ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਉਨ੍ਹਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਜੱਸ ਮਾਣਕ ਆਪਣੇ ਕੁਝ ਸਾਥੀਆਂ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਇਸ ਵੀਡੀਓ 'ਚ ਜੱਸ ਮਾਣਕ ਕੁਝ ਬੋਲਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜੱਸ ਮਾਣਕ ਦਾ ਗੀਤ ਵੀ ਚੱਲ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਿੱਥੋਂ ਦਾ ਹੈ ਇਸ ਦਾ ਹਾਲੇ ਤੱਕ ਕੁਝ ਨਹੀਂ ਪਤਾ ਪਰ ਜੱਸ ਮਾਣਕ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ।

 
 
 
 
 
 
 
 
 
 
 
 
 
 

Follow @ijaas.manak 👈❣😍😘 . . . . . #punjabiwebsite #Jattattitude #ijassmanak #sardaar #jattwaad_shoot #nehakakkar #punjabicouples #jattwad #pendu#jattlifestyle #jattizm #bathinda #shonki#punjabivirsa #punjabiquotes #pagga_wale_sardaar #beimaan #jassmanak #instantpollywood#punjabiswagz #punjabisingers #dhakk #punjabicelebrity#ammyvirk #mandeer #jhoothe_waade_c_tere #ustadbabbumaan #kohinoor #wmk

A post shared by ijassmanak (ਮਾਣਕਾ ਦਾ ਮੁੰਡਾ) (@ijaas.manak) on Jun 16, 2019 at 11:12pm PDT


ਦੱਸ ਦਈਏ ਕਿ ਜੱਸ ਮਾਣਕ ਇਕ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ। ਉਨ੍ਹਾਂ ਦੇ ਹਿੱਟ ਗੀਤਾਂ 'ਚ 'ਪਰਾਡਾ', 'ਸੂਟ ਪੰਜਾਬੀ', 'ਵਿਆਹ', 'ਬੰਦੂਕ', 'ਬੌਸ' ਸਮੇਤ ਕਈ ਹੋਰ ਵੀ ਹਿੱਟ ਗੀਤ ਹਨ। ਜੱਸ ਮਾਣਕ ਅਜਿਹੇ ਕਲਾਕਾਰ ਹਨ, ਜੋ ਆਪਣੀ ਜ਼ਮੀਨ ਨਾਲ ਜੁੜੇ ਰਹਿਣਾ ਪਸੰਦ ਕਰਦੇ ਹਨ।

PunjabKesari

ਬੀਤੇ ਦਿਨੀਂ ਵੀ ਉਨ੍ਹਾਂ ਦੀ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਦੇ ਨਜ਼ਰ ਆਏ ਸਨ। ਜੱਸ ਮਾਣਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਹਨ ਅਤੇ ਸਰੋਤਿਆਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜੱਸ ਮਾਣਕ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News