ਦੇਖੋ ਧੀ ਦੇ ਪਿਆਰ ''ਚ ਕਿਸ ਕਦਰ ਡੁੱਬੇ ਜੱਸੀ ਗਿੱਲ, ਵਾਇਰਲ ਹੋਈ ਤਸਵੀਰ
6/3/2020 12:45:30 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਾਲ ਹੀ 'ਚ ਆਪਣੀ ਧੀ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਪਿਓ-ਧੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਧੀ ਆਪਣੀ ਨਿੱਕੀ ਜਿਹੀ ਸਾਈਕਲੀ 'ਤੇ ਸਵਾਰ ਹੈ। ਜਦੋਂਕਿ ਜੱਸੀ ਗਿੱਲ ਉਸ ਨੂੰ ਸਾਈਕਲੀ ਚਲਾਉਂਦਾ ਵੇਖ ਕੇ ਖੁਸ਼ ਹੋ ਰਹੇ ਹਨ। ਇਸ ਤਸਵੀਰ ਨੂੰ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਜੱਸੀ ਗਿੱਲ ਅਕਸਰ ਆਪਣੀ ਧੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ, ਜਿਨ੍ਹਾਂ 'ਚ 'ਮਿਸਟਰ ਮਿਸਿਜ਼ 420', 'ਦਿਲਦਾਰੀਆਂ', 'ਸਰਗੀ', 'ਹਾਈਐਂਡ ਯਾਰੀਆਂ' ਹਨ। ਪਾਲੀਵੁੱਡ ਦੇ ਨਾਲ-ਨਾਲ ਜੱਸੀ ਗਿੱਲ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਆਪਣਾ ਕਮਾਲ ਵਿਖਾ ਚੁੱਕੇ ਹਨ। ਪਿੱਛੇ ਜਿਹੇ ਉਨ੍ਹਾਂ ਦੀ ਕੰਗਨਾ ਰਣੌਤ ਦੇ ਨਾਲ ਫਿਲਮ 'ਪੰਗਾ' ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਸਰਾਹਿਆ ਗਿਆ ਸੀ।
ਦੱਸਣਯੋਗ ਹੈ ਕਿ ਜੱਸੀ ਗਿੱਲ ਬਚਪਨ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ। ਕਾਲਜ ਸਮੇਂ ਉਹ ਆਪਣੇ ਦੋਸਤਾਂ ਨੂੰ ਵੇਖੋ ਵੇਖੀ ਕਦੇ-ਕਦੇ ਲਿਖ ਵੀ ਲੈਂਦੇ ਸਨ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਚ ਖੁਦ ਦਾ ਲਿਖਿਆ ਗੀਤ ਸੀ, ਜੋ ਕੁੜੀ ਦੇ ਪੱਖ ਤੋਂ ਗਾਇਆ ਸੀ। ਇਸ ਗੀਤ ਦੀਆਂ ਲਾਈਨਾਂ 'ਇਹ ਜ਼ਿੰਦਗੀ ਹੈ ਤੇਰੀ, ਤੇਰੇ ਬਿਨਾਂ ਨਹੀਂ ਜਿਉਣਾ ਵੇ ਮੇਰੀ ਜੇ ਨਾ ਹੋਈ ਹੋਰ ਕਿਸੇ ਦੀ ਨੀ ਹੋਣਾ।' ਆਪਣੇ ਪਿੰਡ ਨੂੰ ਲੈ ਕੇ ਜੱਸੀ ਗਿੱਲ ਕਾਫੀ ਸੰਜੀਦਾ ਰਹੇ ਹਨ ਅਤੇ ਉਨ੍ਹਾਂ ਦਾ ਵੀ ਦਿਲ ਕਰਦਾ ਸੀ ਕਿ ਹੋਰਨਾਂ ਪਿੰਡਾਂ ਵਾਂਗ ਉਨ੍ਹਾਂ ਦੇ ਪਿੰਡ ਜੰਡੋਲੀ ਦੀ ਵੀ ਚਰਚਾ ਹੋਵੇ, ਜਿਸ ਕਾਰਨ ਉਨ੍ਹਾਂ ਨੇ ਆਪਣੇ ਵੱਲੋਂ ਲਿਖੇ ਇੱਕ ਗੀਤ 'ਚ ਪਿੰਡ ਦਾ ਜ਼ਿਕਰ ਵੀ ਕੀਤਾ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ