ਜੱਸੀ ਗਿੱਲ ਦਾ ਪ੍ਰਸ਼ੰਸਕਾਂ ਲਈ ਖਾਸ ਸਰਪ੍ਰਾਈਜ਼, ਸਾਂਝੀ ਕੀਤੀ ਪਹਿਲੀ ਝਲਕ
6/1/2020 3:58:51 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦਾ ਰੂ-ਬ-ਰੂ ਹੋਣ ਜਾ ਰਹੇ ਹਨ। 'ਬੇਬੀ ਯੂ' ਟਾਈਟਲ ਹੇਠ ਜੱਸੀ ਗਿੱਲ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੋਇਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਬੱਬੂ ਨੇ ਲਿਖੇ ਹਨ, ਜਿਸ 'ਚ ਸੰਗੀਤ ਦੀਪ ਜੰਡੂ ਦਾ ਸੁਣਨ ਨੂੰ ਮਿਲੇਗਾ। ਜੱਸੀ ਗਿੱਲ ਦੇ ਇਸ ਗੀਤ ਦਾ ਵੀਡੀਓ ਬੱਲ ਦਿਓਲ ਵੱਲੋਂ ਤਿਆਰ ਕੀਤਾ ਗਿਆ ਹੈ। ਜੱਸੀ ਗਿੱਲ ਨੇ ਦੱਸਿਆ ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ। ਜੱਸੀ ਗਿੱਲ ਇਸ ਤੋਂ ਪਹਿਲਾਂ ਵੀ 'ਕਹਿ ਗਈ ਸੌਰੀ', 'ਏਨਾਂ ਚਾਹੁੰਨੀ ਹਾਂ', 'ਰੱਬਾ ਵੇ', 'ਨਖਰੇ', 'ਹੁਸਨ', 'ਜੋੜੀ ਤੇਰੀ ਮੇਰੀ' ਵਰਗੀ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦੇ ਚੁੱਕੇ ਹਨ।
ਜੇ ਗੱਲ ਕਰੀਏ ਜੱਸੀ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਫਿਲਮ 'ਪੰਗਾ' 'ਚ ਨਜ਼ਰ ਆਏ ਸੀ। ਇਸ ਫਿਲਮ 'ਚ ਉਹ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਮੁੱਖ ਭੂਮਿਕਾ ਨਜ਼ਰ ਆਏ ਸਨ। ਇਸ ਤੋਂ ਇਲਾਵਾ ਉਹ ਬਹੁਤ ਜਲਦ 'ਡੈਡੀ ਕੂਲ ਮੁੰਡੇ ਫੂਲ-2' 'ਚ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ