ਬੇਟੀ ਨਾਲ ਗੀਤ ਗਾਉਂਦਿਆਂ ਦੀ ਜੱਸੀ ਗਿੱਲ ਦੀ ਵੀਡੀਓ ਵਾਇਰਲ
6/11/2020 1:46:30 PM

ਜਲੰਧਰ (ਬਿਊਰੋ)— ਜੱਸੀ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਸੋਸ਼ਲ ਮੀਡੀਆ 'ਤੇ ਉਹ ਆਪਣੀ ਬੇਟੀ ਰੂਜਸ ਕੌਰ ਗਿੱਲ ਨਾਲ ਵੀਡੀਓਜ਼ ਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ। ਜੱਸੀ ਗਿੱਲ ਨੇ ਹਾਲ ਹੀ 'ਚ ਬੇਟੀ ਰੂਜਸ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਟੀ ਨਾਲ ਮਿਲ ਕੇ ਆਪਣਾ ਗੀਤ 'ਐਨਾ ਚਾਹੁਣੀ ਆ' ਗਾ ਰਹੇ ਹਨ।
ਜੱਸੀ ਇਸ ਤੋਂ ਪਹਿਲਾਂ ਵੀ ਬੇਟੀ ਨਾਲ ਕੁਝ ਪਿਆਰੀਆਂ ਵੀਡੀਓਜ਼ ਸਾਂਝੀਆਂ ਕਰ ਚੁੱਕੇ ਹਨ।
ਜੱਸੀ ਗਿੱਲ ਦਾ ਪਿਛਲਾ ਰਿਲੀਜ਼ ਹੋਇਆ ਗੀਤ 'ਕਹਿ ਗਈ ਸੌਰੀ' ਸੀ। ਇਸ ਗੀਤ 'ਚ ਜੱਸੀ ਗਿੱਲ ਨਾਲ 'ਬਿੱਗ ਬੌਸ 13' ਫੇਮ ਮਾਡਲ ਸ਼ਹਿਨਾਜ਼ ਕੌਰ ਗਿੱਲ ਨਜ਼ਰ ਆਈ ਸੀ। ਜੱਸੀ ਗਿੱਲ ਦੇ ਇਸ ਗੀਤ ਨੂੰ ਯੂਟਿਊਬ 'ਤੇ 14 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਉਥੇ ਜੱਸੀ ਗਿੱਲ ਦੇ ਆਉਣ ਵਾਲੇ ਗੀਤ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਨਾਂ 'ਬੇਬੀ ਯੂ' ਹੈ। ਜੱਸੀ ਗਿੱਲ ਵਲੋਂ ਗਾਏ ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਹਨ। ਮਿਊਜ਼ਿਕ ਦੀਪ ਜੰਡੂ ਨੇ ਦਿੱਤਾ ਹੈ ਤੇ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ। ਇਹ ਗੀਤ ਗਿੱਪੀ ਗਰੇਵਾਲ ਦੇ ਬੈਨਰ ਹੰਬਲ ਮਿਊਜ਼ਿਕ ਹੇਠ ਬਹੁਤ ਜਲਦ ਰਿਲੀਜ਼ ਹੋਵੇਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ