ਰਮਜ਼ਾਨ ''ਚ ਚੋਣ ਤਾਰੀਕਾਂ ਦੇ ਐਲਾਨ ''ਤੇ ਭੜਕੇ ਜਾਵੇਦ ਅਖਤਰ

3/12/2019 4:56:06 PM

ਨਵੀਂ ਦਿੱਲੀ (ਬਿਊਰੋ) : ਲੋਕ ਸਭਾ ਚੋਣਾਂ 2019 ਦਾ ਐਲਾਨ ਹੋ ਚੁੱਕਾ ਹੈ। ਐਤਵਾਰ ਨੂੰ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਪਰ ਚੋਣਾਂ ਦੀਆਂ ਤਾਰੀਖਾਂ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਵੀ ਬਹਿਸ ਹੋ ਰਹੀ ਹੈ। ਰਮਜ਼ਾਨ ਦੌਰਾਨ ਵੋਟਿੰਗ ਨੂੰ ਲੈ ਕੇ ਸਾਰੇ ਆਪਣੀ-ਆਪਣੀ ਰਾਏ ਰੱਖ ਰਹੇ ਹਨ। ਕੁਝ ਲੋਕ ਇਸ ਨੂੰ ਧਾਰਮਿਕ ਜਾਮਾ ਵੀ ਪਹਿਨਾ ਰਹੇ ਹਨ ਕਿ ਰਮਜ਼ਾਨ ਦੀਆਂ ਤਾਰੀਖਾਂ ਦਾ ਐਲਾਨ ਜਾਨ ਬੁੱਝ ਕੇ ਕੀਤਾ ਗਿਆ ਹੈ।
 

ਕੁਝ ਲੋਕ ਚੋਣ ਆਯੋਗ ਨਾਲ ਰਮਜ਼ਾਨ 'ਚ ਚੋਣਾਂ ਦੀਆਂ ਤਾਰੀਖਾਂ ਨੂੰ ਬਦਲਵਾਉਣ ਦੀ ਮੰਗ ਵੀ ਕਰ ਰਹੇ ਹਨ। ਇਸ ਤਰ੍ਹਾਂ ਦੀ ਬਹਿਸ ਨੂੰ ਲੈ ਕੇ ਗੀਤਕਾਰ-ਲੇਖਕ ਜਾਵੇਦ ਅਖਤਰ ਕਾਫੀ ਗੁੱਸੇ ਹਨ। ਉਨ੍ਹਾਂ ਨੇ ਇਕ ਟਵੀਟ ਕਰਕੇ ਆਪਣਾ ਗੁੱਸਾ ਕੱਢਿਆ ਹੈ। ਜਾਵੇਦ ਨੇ ਲਿਖਿਆ, ''ਰਮਜ਼ਾਨ ਤੇ ਚੋਣਾਂ ਬਾਰੇ ਹੋ ਰਹੀ ਬਹਿਸ ਘਿਨੌਣੀ ਹੈ। ਚੋਣਾਂ ਨੂੰ ਰਮਜ਼ਾਨ ਨਾਲ ਜੋੜਨਾ ਠੀਕ ਨਹੀਂ ਹੈ। ਇਹ ਧਰਮ ਨਿਰਪੱਖਤਾ ਦਾ ਇਕ ਨਿਰੋਧਕ ਸੰਸਕਰਣ ਹੈ, ਜੋ ਮੇਰੇ ਲਈ ਅਸਹਿਯੋਗ ਹੈ। ਚੋਣਾਂ ਕਮਿਸ਼ਨ ਨੂੰ ਇਸ 'ਤੇ ਵਿਚਾਰ ਨਹੀਂ ਕਰਨਾ ਚਾਹੀਦਾ।''

 


ਦੱਸਣਯੋਗ ਹੈ ਕਿ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੇ ਆਲ ਇੰਡੀਆ ਮੁਸਲਿਮ ਵੂਮੈਨ ਪਰਸਨਲ ਲਾਅ ਬੋਰਡ ਨੇ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ 'ਤੇ ਇਤਰਾਜ਼ ਜਤਾਇਆ ਹੈ। ਚੋਣ ਕਮਿਸ਼ਨ ਤੋਂ ਤਾਰੀਖਾਂ ਬਦਲਣ 'ਤੇ ਵਿਚਾਰ ਕਰਨ ਦੀ ਮੰਗ ਵੀ ਕੀਤੀ ਹੈ। ਦੱਸ ਦਈਏ ਕਿ ਮਈ ਮਹੀਨੇ 'ਚ ਆਖਰੀ 3 ਪੜਾਵਾਂ ਲਈ ਹੋਣ ਵਾਲੀਆਂ ਚੋਣਾਂ ਰਮਜ਼ਾਨ ਦੌਰਾਨ ਹੀ ਹੋਣਗੀਆਂ। ਜਾਵੇਦ ਅਖਤਰ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਹਮੇਸ਼ਾ ਤੋਂ ਹੀ ਹਰ ਮੁੱਦੇ 'ਤੇ ਆਪਣੀ ਰਾਏ ਰੱਖਦੇ ਆਏ ਹਨ। ਜੰਮੂ ਕਮਸ਼ੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਘਟਨਾ 'ਤੇ ਵੀ ਜਾਵੇਦ ਅਖਤਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News