PM ਮੋਦੀ ਦੇ 20 ਲੱਖ ਕਰੋੜੀ ਪੈਕੇਜ਼ ਦਾ ਕੀ ਰਾਜ਼? ਜਾਵੇਦ ਅਖਤਰ ਨੇ ਖੜ੍ਹੇ ਕੀਤੇ ਕਈ ਸਵਾਲ

5/14/2020 8:15:00 AM

ਮੁੰਬਈ (ਬਿਊਰੋ) : ਗੀਤਕਾਰ ਤੇ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਜਾਵੇਦ ਅਖਤਰ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਸੰਬੋਧਨ 'ਤੇ ਸਵਾਲ ਚੁੱਕੇ ਹਨ। ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਤਕਰੀਬਨ 30 ਮਿੰਟ ਤੱਕ ਸੰਬੋਧਨ ਕੀਤਾ ਅਤੇ ਇਸ ਦੌਰਾਨ ਕਈ ਅਹਿਮ ਮੁੱਦਿਆਂ 'ਤੇ ਗੱਲਬਾਤ ਵੀ ਕੀਤੀ। ਇਸ ਦੌਰਾਨ ਨਰਿੰਦਰ ਮੋਦੀ ਨੇ ਦੇਸ਼ ਲਈ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਵੀ ਕੀਤਾ ਪਰ ਜਾਵੇਦ ਅਖਤਰ, ਪ੍ਰਧਾਨ ਮੰਤਰੀ ਮੋਦੀ ਦੇ ਇਸ ਸੰਬੋਧਨ ਤੋਂ ਬਹੁਤ ਖੁਸ਼ ਨਜ਼ਰ ਨਹੀਂ ਆ ਰਹੇ। ਜਾਵੇਦ ਅਖਤਰ ਨੇ ਇਸ ਬਾਰੇ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦੇ ਇੰਨੇ ਲੰਬੇ ਭਾਸ਼ਣ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਹੋਰ ਸਮਾਂ ਮਿਲਣਾ ਚਾਹੀਦਾ ਸੀ।
ਜਾਵੇਦ ਅਖਤਰ ਦਾ ਟਵੀਟ:

ਜਾਵੇਦ ਅਖਤਰ ਨੇ ਟਵੀਟ ਕਰ ਲਿਖੀਆ, “20 ਲੱਖ ਕਰੋੜ ਦਾ ਪੈਕੇਜ ਨਿਸ਼ਚਤ ਰੂਪ ਨਾਲ ਦੇਸ਼ ਵਾਸੀਆਂ ਲਈ ਨੈਤਿਕ ਬੂਸਟਰ ਹੈ।ਪਰ 33 ਮਿੰਟ ਦੇ ਭਾਸ਼ਣ 'ਚ ਪ੍ਰਵਾਸੀ ਮਜ਼ਦੂਰਾਂ, ਦਿਹਾੜੀਦਾਰ ਮਜ਼ਦੂਰਾਂ ਲਈ ਕੋਈ ਸ਼ਬਦ ਨਹੀਂ ਬੋਲਿਆ ਗਿਆ, ਜਿਨ੍ਹਾਂ ਨੂੰ ਇਸ ਸਮੇਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਰੋਜ਼ੀ-ਰੋਟੀ ਲਈ ਮਦਦ ਦੀ, ਇਹ ਸਹੀ ਨਹੀਂ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News