B'day spl: ਬਾਲੀਵੁੱਡ ਦਾ ਇਹ ਮਲਟੀ ਟੈਲੇਂਟੇਡ ਐਕਟਰ ਕਰਦਾ ਸੀ ਆਪਣੇ ਹੀ ਪਿਤਾ ਤੋਂ ਨਫਰਤ, ਇਹ ਸੀ ਵਜ੍ਹਾ

12/4/2017 12:01:54 PM

ਮੁੰਬਈ(ਬਿਊਰੋ)— ਫਿਲਮਾਂ 'ਚ ਬਿਹਤਰੀਨ ਕਾਮੇਡੀ ਕਰਨ ਵਾਲੇ ਜਾਵੇਦ ਜਾਫਰੀ 4 ਦਸੰਬਰ 1963 ਨੂੰ ਜਨਮੇ ਸਨ। ਉਨ੍ਹਾਂ ਨੂੰ ਮਲਟੀ ਟੈਲੇਂਟੇਡ ਐਕਟਰ ਵੀ ਕਿਹਾ ਜਾਂਦਾ ਹੈ। ਉਹ ਜਿੰਨੀ ਚੰਗੀ ਅਦਾਕਾਰੀ ਕਰਦੇ ਹਨ ਉਂਨਾ ਹੀ ਸ਼ਾਨਦਾਰ ਡਾਂਸ ਵੀ ਕਰਦੇ ਹਨ। ਜਾਵੇਦ ਵੀਜੇ ਤੇ ਵਿਗਿਆਪਣ ਨਿਰਮਾਤਾ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ 'ਮੇਰੀ ਜੰਗ' ਫਿਲਮ ਨਾਲ ਡੈਬਿਊ ਕੀਤਾ, ਜਿਸ 'ਚ ਉਹ ਨੈਗੇਟਿਵ ਰੋਲ 'ਚ ਸਨ।

PunjabKesari ਇਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਹਾਲੀਆ ਦੌਰ ਦੀ ਗੱਲ ਕਰੀਏ ਤਾਂ ਉਹ 'ਸਲਾਮ ਨਮਸਤੇ', 'ਤਾ ਰਾ ਰਮ ਪਮ', 'ਫਾਇਰ', 'ਅਰਥ' ਤੇ ਬਲਾਕਬਸਟਰ ਫਿਲਮ '3 ਈਡੀਅਟਸ' 'ਚ ਦਿਖਾਈ ਦਿੱਤੇ ਹਨ। ਜਾਣਕਾਰੀ ਮੁਤਾਬਕ ਜਾਵੇਦ ਜਾਫਰੀ ਦੇ ਪਿਤਾ ਜਗਦੀਪ ਜਾਫਰੀ ਮਸ਼ਹੂਰ ਕਾਮੇਡੀ ਐਕਟਰ ਰਹੇ ਹਨ। ਫਿਲਮ 'ਸ਼ੋਅਲੇ' ਤੇ 'ਅੰਦਾਜ਼ ਅਪਨਾ-ਅਪਨਾ' 'ਚ ਉਨ੍ਹਾਂ ਦੀ ਭੂਮਿਕਾ ਕੋਈ ਨਹੀਂ ਭੁੱਲ ਸਕਦਾ ਪਰ ਜਾਵੇਦ ਨੇ ਇੰਡਸਟਰੀ 'ਚ ਕਦੇ ਆਪਣੇ ਪਿਤਾ ਦਾ ਨਾਂ ਇਸਤੇਮਾਲ ਨਹੀਂ ਕੀਤਾ। ਦੱਸਿਆ ਜਾਂਦਾ ਹੈ ਕਿ ਜਾਵੇਦ ਜਾਫਰੀ ਦੇ ਆਪਣੇ ਪਿਤਾ ਨਾਲ ਚੰਗੇ ਰਿਸ਼ਤੇ ਨਹੀਂ ਸਨ।

PunjabKesariਉਨ੍ਹਾਂ ਨੂੰ ਪਿਤਾ ਜਗਦੀਪ ਦੇ ਜੂਆ ਖੇਡਣ ਤੇ ਸ਼ਰਾਬ ਪੀਣ ਦੀ ਆਦਤ 'ਤੇ ਬੇਹੱਦ ਗੁੱਸਾ ਆਉਂਦਾ ਸੀ। ਉਨ੍ਹਾਂ ਦੇ ਪਿਤਾ ਨੇ ਇਕ ਵਾਰ ਸ਼ਰਾਬ ਛੱਡ ਵੀ ਦਿੱਤੀ ਸੀ ਪਰ ਮੁੜ ਪੀਣ ਲੱਗ ਪਏ। ਇਸੇ ਕਾਰਨ ਜਾਵੇਦ ਆਪਣੇ ਪਿਤਾ ਤੋਂ ਨਫਰਤ ਕਰਨ ਲੱਗੇ ਸਨ। ਹੁਣ ਦੋਹਾਂ ਦੇ ਰਿਸ਼ਤੇ ਠੀਕ ਹਨ। ਜਾਵੇਦ ਜਾਫਰੀ 2014 ਦੀਆਂ ਲੋਕਸਭਾ ਚੋਣਾਂ ਨਾਲ ਸਿਆਸਤ 'ਚ ਕਦਮ ਰੱਖਿਆ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਟਿਕਟ 'ਤੇ ਲਖਨਊ ਤੋਂ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਵਿਰੁੱਧ ਚੋਣਾਂ ਵੀ ਲੜੀਆਂ ਪਰ ਹਾਰ ਗਏ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News