ਜਲਦਬਾਜ਼ੀ 'ਚ ਹੋਇਆ ਸੀ ਅਮਿਤਾਭ-ਜਯਾ ਦਾ ਵਿਆਹ, ਦਿਲਚਸਪ ਹੈ ਲੰਡਨ ਜਾਣ ਦਾ ਕਿੱਸਾ

4/9/2020 11:45:02 AM

ਜਲੰਧਰ (ਵੈੱਬ ਡੈਸਕ) - ਜਯਾ ਬੱਚਨ ਨੇ ਆਪਣੇ ਫ਼ਿਲਮੀ ਕਰੀਅਰ ਵਿਚ ਕਈ ਬਹਿਤਰੀਨ ਫ਼ਿਲਮਾਂ ਵਿਚ ਕੰਮ ਕੀਤਾ ਹੈ। ਜਯਾ ਬੱਚਨ ਦਾ ਜੀਵਨ ਮਹਿਲਾ ਸ਼ਕਤੀਕਰਨ ਦੀ ਇਕ ਮਿਸਾਲ ਹੈ। ਫ਼ਿਲਮਾਂ ਵਿਚ ਨਾਂ ਕਮਾਉਣ ਤੋਂ ਬਾਅਦ ਜਯਾ ਬੱਚਨ ਨੇ ਰਾਜਨੀਤੀ ਵਿਚ ਕਦਮ ਰੱਖਿਆ ਅਤੇ ਖੂਬ ਨਾਂ ਕਮਾਇਆ। ਜਯਾ ਬੱਚਨ ਅੱਜ ਆਪਣਾ 72ਵਾਂ ਜਨਮਦਿਨ ਮਨ੍ਹਾ ਰਹੀ ਹੈ। ਜਯਾ ਬੱਚਨ ਨੇ ਅਮਿਤਾਭ ਬੱਚਨ ਨਾਲ ਸਾਲ 1973 ਵਿਚ ਵਿਆਹ ਕਰਵਾਇਆ ਸੀ। ਅਮਿਤਾਭ ਨੇ ਆਪਣੇ ਵਿਆਹ ਦਾ ਕਿੱਸਾ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਮੇਰਾ ਤੇ ਜਯਾ ਦਾ ਵਿਆਹ ਲੰਡਨ ਜਾਣ ਦੇ ਚੱਕਰ ਵਿਚ ਕਾਫੀ ਜਲਦਬਾਜ਼ੀ ਵਿਚ ਹੋਇਆ ਸੀ।
Jaya Bachchan
ਦੱਸ ਦੇਈਏ ਕਿ ਅਮਿਤਾਭ ਤੇ ਜਯਾ ਬੱਚਨ ਦੀ ਪਹਿਲੀ ਮੁਲਾਕਾਤ ਫਿਲਮ 'ਗੁੱਡੀ' ਦੇ ਸੈੱਟ 'ਤੇ ਹੋਈ ਸੀ। ਦੋਵਾਂ ਨੂੰ ਇਕ-ਦੂਜੇ ਨਾਲ ਰਿਸ਼ੀਕੇਸ਼ ਮੁਖਰਜੀ ਨੇ ਮਿਲਵਾਇਆ ਸੀ। ਇਸ ਤੋਂ ਬਾਅਦ ਦੋਵਾਂ ਨੇ ਫਿਲਮ 'ਜੰਜ਼ੀਰ' ਵਿਚ ਇਕੱਠੇ ਕੰਮ ਕੀਤਾ। ਅਮਿਤਾਭ ਨੇ ਵਾਅਦਾ ਕੀਤਾ ਸੀ ਕਿ ਜੇ ਫਿਲਮ ਹਿੱਟ ਹੋਈ ਤਾਂ ਉਹ ਦੋਸਤਾਂ ਨਾਲ ਲੰਡਨ ਘੁੰਮਣ ਜਾਣਗੇ। ਇਸ ਤੋਂ ਬਾਅਦ ਫਿਲਮ ਰਿਲੀਜ਼ ਹੋਈ ਅਤੇ ਸੁਪਰਹਿੱਟ ਸਾਬਿਤ ਹੋਈ।
जल्दबाजी में हुई थी अमिताभ-जया बच्चन की शादी, दिलचस्प है लंदन कनेक्शन
ਇਸ ਤੋਂ ਬਾਅਦ ਵਾਰੀ ਆਈ ਆਪਣੇ ਫੈਸਲੇ 'ਤੇ ਅਮਲ ਕਰਨ ਦੀ ਯਾਨੀਕਿ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ। ਅਮਿਤਾਭ ਨੇ ਇਸ ਦਾ ਜ਼ਿਕਰ ਆਪਣੇ ਪਿਤਾ ਹਰਿਵੰਸ਼ ਰਾਏ ਬੱਚਨ ਕੋਲ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁੱਛਿਆ ਕੇ ਜਾ ਕੌਣ-ਕੌਣ ਰਿਹਾ ਹੈ? ਤਾਂ ਅਮਿਤਾਭ ਨੇ ਦੱਸਿਆ ਕਿ ਮੇਰੇ ਦੋਸਤਾਂ ਤੋਂ ਇਲਾਵਾ ਜਯਾ ਵੀ ਜਾ ਰਹੀ ਹੈ। ਹਰਿਵੰਸ਼ ਨੇ ਅਮਿਤਾਭ ਨੂੰ ਕਿਹਾ ਕਿ ਜੇਕਰ ਤੁਸੀਂ ਦੋਵਾਂ ਨੇ ਲੰਡਨ ਜਾਣਾ ਹੀ ਹੈ ਤਾਂ ਪਹਿਲਾਂ ਵਿਆਹ ਕਰਵਾ ਲਓ।
जल्दबाजी में हुई थी अमिताभ-जया बच्चन की शादी, दिलचस्प है लंदन कनेक्शन
ਅਮਿਤਾਭ ਨੇ ਬਿਨਾਂ ਸੋਚੇ-ਸਮਝੇ ਹਾਂ ਕਰ ਦਿੱਤੀ। ਇਸ ਤੋਂ ਬਾਅਦ ਦੋਹਾ ਪਰਿਵਾਰਾਂ ਵਿਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਅਮਿਤਾਭ ਨੇ ਦੱਸਿਆ ਸੀ ਕਿ ਵਿਆਹ ਵਾਲੇ ਦਿਨ ਸ਼ਾਮ ਨੂੰ ਹੀ ਸਾਡੀ ਲੰਡਨ ਦੀ ਫਲਾਈਟ ਸੀ। ਉਸ ਦਿਨ ਹਲਕੀ-ਹਲਕੀ ਬਾਰਿਸ਼ ਹੋਈ ਸੀ, ਜਿਸ ਨੂੰ ਦੇਖ ਕੇ ਗੁਆਂਢੀਆਂ ਨੇ ਕਿਹਾ ਕਿ ''ਬਾਰਿਸ਼ ਸ਼ੁੱਭ ਹੁੰਦੀ ਹੈ।'' ਕੁਝ ਘੰਟਿਆਂ ਵਿਚ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਮੈਂ ਵਿਆਹ ਵਾਲੇ ਕੱਪੜਿਆਂ ਵਿਚ ਹੀ ਜਯਾ ਨਾਲ ਏਅਰਪੋਰਟ ਲਈ ਰਵਾਨਾ ਹੋ ਗਿਆ। ਅਮਿਤਾਭ ਬੱਚਨ ਤੇ ਜਯਾ ਦਾ ਵਿਆਹ ਬੇਹੱਦ ਗੁਪਤ ਤਰੀਕੇ ਨਾਲ ਕੀਤੀ ਗਈ ਸੀ ਅਤੇ ਇਸ 'ਚ ਫਿਲਮ ਇੰਡਸਟਰੀ ਦੇ ਬਹੁਤੇ ਲੋਕਾਂ ਨਹੀਂ ਬੁਲਾਇਆ ਸੀ। ਸਿਰਫ ਪਰਿਵਾਰਿਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ।     
amitabh bachchan, jaya bachchan
ਦੱਸਣਯੋਗ ਹੈ ਕਿ ਹਿੰਦੀ ਸਿਨੇਮਾ ਜਗਤ ਦੀ ਬਿਹਤਰੀਨ ਅਦਾਕਾਰਾ ਜਯਾ ਬੱਚਨ ਨੇ ਆਪਣੇ ਕਰੀਅਰ ਵਿਚ ਇਕ ਤੋਂ ਇਕ ਬਿਹਤਰੀਨ ਕਿਰਦਾਰ ਨਿਭਾਏ ਹਨ। ਸਾਲ 1963 ਵਿਚ ਸਤਿਆਜੀਤ ਰੇ ਦੀ ਫਿਲਮ 'ਮਹਾਨਗਰ' ਨਾਲ ਜਯਾ ਬੱਚਨ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਕਈ ਫ਼ਿਲਮਾਂ ਲਈ 'ਫਿਲਮਫੇਅਰ ਐਵਾਰਡ' ਜਿੱਤ ਚੁੱਕੀ ਹੈ।
जल्दबाजी में हुई थी अमिताभ-जया बच्चन की शादी, दिलचस्प है लंदन कनेक्शन          



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News