ਤਸਵੀਰਾਂ ਨੂੰ ਲੈ ਕੇ ਫੋਟੋਗ੍ਰਾਫਰ ''ਤੇ ਭੜਕੀ ਜਯਾ ਬੱਚਨ, ਵੀਡੀਓ ਵਾਇਰਲ
3/19/2019 12:05:58 PM

ਨਵੀਂ ਦਿੱਲੀ (ਬਿਊਰੋ) : ਇਸ ਗੱਲ ਤੋਂ ਕੋਈ ਵੀ ਅਣਜਾਨ ਨਹੀਂ ਹੈ ਕਿ ਜਯਾ ਬੱਚਨ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਹੈ ਜਦੋਂ ਕੋਈ ਉਨ੍ਹਾਂ ਦੀ ਤਸਵੀਰ ਕਲਿੱਕ ਕਰਦਾ ਹੈ। ਅਜਿਹੇ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ ਜਦੋਂ ਉਹ ਮੀਡੀਆ ਵਾਲਿਆਂ 'ਤੇ ਹੋਰਨਾਂ ਫੋਟੋਗ੍ਰਾਫਸ 'ਤੇ ਇਸ ਗੱਲ ਲਈ ਵਰਸ ਗਈ ਹੈ। ਜਯਾ ਬੱਚਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਉਨ੍ਹਾਂ ਦੀ ਤਸਵੀਰ ਖਿੱਚਣ ਵਾਲੇ ਲੋਕਾਂ 'ਤੇ ਵਰਸ ਰਹੀ ਹੈ ਅਤੇ ਉਨ੍ਹਾਂ ਨੇ ਅਜਿਹਾ ਨਾ ਕਰਨ ਦੀ ਹਿਦਾਇਤ ਦੇ ਰਹੀ ਹੈ। ਇੰਟਰਨੈੱਟ 'ਤੇ ਉਨ੍ਹਾਂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਨ੍ਹਾਂ ਨੂੰ ਆਪਣੇ ਗੁੱਸੇ ਵਾਲੇ ਸੁਭਾਅ ਕਾਰਨ ਟਰੋਲ ਕੀਤਾ ਜਾ ਰਿਹਾ ਹੈ।
#jayabachchan at #hiroojohar birthday lunch @viralbhayani
A post shared by Viral Bhayani (@viralbhayani) on Mar 18, 2019 at 4:12am PDT
ਦਰਅਸਲ ਜਯਾ ਬੱਚਨ, ਕਰਨ ਜੌਹਰ ਦੀ ਮਾਂ ਨੀਰੂ ਜੌਹਰ ਦੀ ਬਰਥਡੇ ਪਾਰਟੀ 'ਚ ਗਈ ਹੋਈ ਸੀ। ਪਾਰਟੀ ਤੋਂ ਜਦੋਂ ਉਹ ਬਾਹਰ ਨਿਕਲ ਰਹੀ ਸੀ ਇਸੇ ਦੌਰਾਨ ਉਥੇ ਖੜ੍ਹੇ ਕੁਝ ਪ੍ਰਸ਼ੰਸਕਾਂ ਨੇ ਫੋਨ 'ਤੇ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਜਯਾ ਬੱਚਨ ਨੇ ਇਹ ਦੇਖਿਆ ਤਾਂ ਉਹ ਗੁੱਸੇ 'ਚ ਲਾਲ ਹੋ ਗਈ ਅਤੇ ਉਨ੍ਹਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ, ''ਤੂੰ ਤਸਵੀਰਾਂ ਕਲਿੱਕ ਕਰਨ ਤੋਂ ਪਹਿਲਾਂ ਮੈਨੂੰ ਪੁੱਛਿਆ। ਬਿਨਾਂ ਪੁੱਛੇ ਤਸਵੀਰ ਕਲਿੱਕ ਕਿਉਂ ਕੀਤੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ