ਜਦੋਂ ਜੈਜ਼ੀ ਬੀ ਦੇ ਮਹਿੰਗੇ ਬੂਟਾਂ ਦਾ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇੰਝ ਉਡਾਇਆ ਸੀ ਮਜ਼ਾਕ

4/1/2018 1:22:51 PM

ਜਲੰਧਰ(ਬਿਊਰੋ)— ਜਸਵਿੰਦਰ ਸਿੰਘ ਬੈਂਸ ਜਿਨ੍ਹਾਂ ਨੂੰ ਲੋਕ ਜੈਜ਼ੀ ਬੀ ਜਾਂ ਫਿਰ ਜੈਜ਼ੀ ਬੈਂਸ ਦੇ ਨਾਂ ਨਾਲ ਜਾਣਦੇ ਹਨ, ਅੱਜ ਉਹ ਆਪਣਾ 43ਵਾਂ ਜਨਮਦਿਨ ਮਨ੍ਹਾ ਰਹੇ ਹਨ। ਜੈਜ਼ੀ ਬੀ ਜ਼ਿਆਦਾ ਆਪਣੇ ਭੰਗੜੇ ਵਾਲੇ ਗੀਤਾਂ ਕਰਕੇ ਹੀ ਜਾਣੇ ਜਾਂਦੇ ਹਨ।
PunjabKesariਜੈਜ਼ੀ ਬੀ ਕੁਲਦੀਪ ਮਾਣਕ ਦੇ ਬਹੁਤ ਵੱਡੇ ਫੈਨ ਵੀ ਹਨ। 5 ਸਾਲ ਦੀ ਉਮਰ 'ਚ ਉਹ ਆਪਣੇ ਪੂਰੇ ਪਰਿਵਾਰ ਨਾਲ ਵੈਨਕੂਵਰ ਕੇਨੈਡਾ ਚਲੇ ਗਏ ਸਨ। ਉਨ੍ਹਾਂ ਦੀ ਰਿਹਾਇਸ਼ ਬਰਮਿੰਘਮ, ਇੰਗਲੈਂਡ 'ਚ ਹੈ। ਉਨ੍ਹਾਂ ਨੂੰ ਭੰਗੜੇ ਦਾ ਸਿਰਤਾਜ ਵੀ ਕਿਹਾ ਜਾਂਦਾ ਹੈ।
PunjabKesari
ਹੁਣ ਤੱਕ ਜੈਜ਼ੀ ਬੀ ਨੇ ਜਿੰਨੇ ਗੀਤ ਗਾਏ ਉਨ੍ਹਾਂ 'ਚੋਂ ਕੁਝ ਗੀਤ ਅਜਿਹੇ ਵੀ ਰਹੇ ਹਨ, ਜਿਨ੍ਹਾਂ ਕਰਕੇ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹੇ। ਕੁਝ ਸਮਾਂ ਪਹਿਲਾਂ ਜੈਜ਼ੀ ਬੀ ਵੱਲੋਂ ਮਹਿੰਗੇ ਬੂਟ ਗੀਤ ਗਾਇਆ ਗਿਆ।
PunjabKesari
ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰਕੇ ਕਾਫੀ ਖਿੱਲੀ ਉਡਾਈ ਸੀ। ਇਸ ਗੀਤ ਨੂੰ ਸੁਣ ਇੰਝ ਹੀ ਲੱਗਿਆ ਜਿਵੇਂ ਇਹ ਬੂਟ ਜੈਜ਼ੀ ਬੀ 'ਤੇ ਹੀ ਮਹਿੰਗੇ ਪਏ ਹੋਣ। ਇਸ ਗੀਤ ਦਾ ਸੋਸ਼ਲ ਸਾਈਟ 'ਤੇ ਵੀ ਕਾਫੀ ਮਜ਼ਾਕ ਬਣਾਇਆ ਗਿਆ।
PunjabKesari
ਇਸ ਤੋਂ ਇਲਾਵਾ ਜੈਜ਼ੀ ਬੀ ਨੇ 'ਮਹਾਰਾਜੇ', 'ਰੈਂਬੋ', 'ਤੇਰਾ ਰੂਪ', 'ਚੱਕ ਦੇ ਬੋਲੀ', 'ਗੈਟ ਬੈਕ', 'ਦਿਲ ਆ ਗਿਆ ਤੇਰਾ', 'ਕੌਣ ਨੱਚਦੀ', 'ਜੁਗਨੀ', 'ਊਧਮ ਸਿੰਘ' 'ਨਾਗ 2', 'ਰਲ ਖੁਸ਼ੀਆਂ ਮਨਾਈਏ', ਪਿਆਰ ਦਾ ਮੁਕੱਦਮਾ' ਸਮੇਤ ਹੋਰ ਵੀ ਕਈ ਐਲਬਮ ਰਿਲੀਜ਼ ਕੀਤੀਆਂ। ਇਸ ਤੋਂ ਇਲਾਵਾ ਫਿਲਮ 'ਜੱਟ ਐਂਡ ਜੁਲਿਅਟ', 'ਬੈਸਟ ਆਫ ਲੱਕ', 'ਡਬਲ ਦਾ ਡਰਬਲ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ।
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News