ਜੈਜ਼ੀ ਬੀ ਤੇ ਕਰਨ ਔਜਲਾ ਦੀ ਜੋੜੀ ਕਰੇਗੀ ਧਮਾਕਾ, ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

11/18/2019 11:29:45 AM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਜੈਜ਼ੀ ਬੀ ਬਹੁਤ ਜਲਦ ਆਪਣੀ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕਰਨ ਔਜਲਾ ਨਾਲ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ''ਦੇਖ ਲਾ ਟਰੈਂਡ ਸੈੱਟ ਕਰਤਾ...ਦੁਨੀਆ ਤੇ ਕੋਕੇ ਐਸਾ ਜੜਤਾ…#ਗੀਤਾਂ ਦੀ ਮਸ਼ੀਨ #ਕੋਲੈਬੋਰੇਸ਼ਨ' ਨਾਲ ਹੀ ਉਨ੍ਹਾਂ ਨੇ ਕਰਨ ਔਜਲਾ ਨੂੰ ਟੈਗ ਕੀਤਾ ਹੈ।'' ਇਸ ਤਸਵੀਰ 'ਚ ਦੋਵੇਂ ਗਾਇਕ ਬਹੁਤ ਹੀ ਸ਼ਾਨਦਾਰ ਦਿਖ ਰਹੇ ਹਨ।

 
 
 
 
 
 
 
 
 
 
 
 
 
 

Dekh la trend set Karta👑 dunia tey koka esa jarta🌎 #geetadimachine🔥 @karanaujla_official #collaboration

A post shared by Jazzy B (@jazzyb) on Nov 16, 2019 at 9:46pm PST


ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਹ ਗਾਇਕ ਹੋਣ ਦੇ ਨਾਲ-ਨਾਲ ਵਧੀਆ ਗੀਤਕਾਰ ਵੀ ਹਨ, ਜਿਨ੍ਹਾਂ ਦੀ ਕਲਮ 'ਚੋਂ ਨਿਕਲੇ ਗੀਤ ਨਾਮੀ ਗਾਇਕ ਜਿਵੇਂ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ਼ ਅਖਤਰ, ਹਰਫ ਚੀਮਾ, ਦਿਲਪ੍ਰੀਤ ਢਿੱਲੋਂ ਵਰਗੇ ਕਈ ਨਾਮੀ ਗਾਇਕ ਗਾ ਚੁੱਕੇ ਹਨ। ਹੁਣ ਫੈਨਜ਼ ਨੂੰ ਉਡੀਕ ਹੈ ਜਦੋਂ ਉਹ ਕਰਨ ਔਜਲਾ ਤੇ ਜੈਜ਼ੀ ਬੀ ਹੋਰਾਂ ਨੂੰ ਕੋਲੈਬੋਰੇਸ਼ਨ ਕਰਦੇ ਹੋਏ ਦੇਖਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News