ਮਾਤਾ-ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਜੈਜ਼ੀ ਬੀ

12/20/2019 4:54:13 PM

ਜਲੰਧਰ(ਬਿਊਰੋ)- ਅੱਜ ਬੇਸ਼ੱਕ ਜੈਜ਼ੀ ਬੀ ਵੱਡੇ ਸਟਾਰ ਗਾਇਕਾਂ ’ਚੋਂ ਇਕ ਹਨ ਪਰ ਉਹ ਆਪਣੇ ਮਾਤਾ-ਪਿਤਾ ਨੂੰ ਬਹੁਤ ਮਿਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋਏ 10 ਸਾਲ ਹੋ ਚੁੱਕੇ ਹਨ। ਦੁਨੀਆ ’ਤੇ ਇਕ ਮਾਂ-ਬਾਪ ਹੀ ਅਜਿਹੇ ਇਨਸਾਨ ਹੁੰਦੇ ਹਨ, ਜੋ ਬੱਚਿਆਂ ਨੂੰ ਸਹੀ ਰਾਹ ਦਿਖਾਉਂਦੇ ਹਨ ਅਤੇ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦੇ ਹਨ। ਮਾਂ ਬਿਨਾ ਕੋਈ ਲਾਡ ਨਹੀਂ ਲਡਾਉਂਦਾ ਹੈ ਤੇ ਨਾ ਹੀ ਮਾਂ ਵਰਗੀ ਮਮਤਾ ਕਿਸੇ ਹੋਰ ਕੋਲੋਂ ਮਿਲਦੀ ਹੈ ਪਰ ਜਿਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਦੁਨੀਆਂ ਵਿਚ ਇਕੱਲੇ ਛੱਡ ਕੇ ਤੁਰ ਜਾਂਦੇ ਹਨ, ਉਨ੍ਹਾਂ ਦਾ ਦੁਖ ਤਾਂ ਉਹੀ ਦੱਸ ਸਕਦੇ ਹਨ।

 
 
 
 
 
 
 
 
 
 
 
 
 
 

Can’t believe it been 10 years😢 miss u everyday mom and dad😢

A post shared by Jazzy B (@jazzyb) on Dec 19, 2019 at 10:33am PST


ਹਾਲ ਹੀ ਵਿਚ ਜੈਜ਼ੀ ਬੀ ਨੇ ਵੀ ਆਪਣੇ ਮਾਤਾ-ਪਿਤਾ ਨੂੰ ਯਾਦ ਕਰਦੇ ਹੋਏ ਇਕ ਭਾਵੁਕ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ਨਾਲ ਉਨ੍ਹਾਂ ਨੇ ਲਿਖਿਆ,‘‘ਮੈਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋ ਰਿਹੈ ਕਿ ਦੱਸ ਸਾਲ ਹੋ ਚੁੱਕੇ ਹਨ, ਤੁਹਾਨੂੰ ਮੇਰੇ ਤੋਂ ਦੂਰ ਹੋਇਆ ਪਰ ਹਰ ਦਿਨ ਤੁਹਾਨੂੰ ਮਿਸ ਕਰਦਾ ਹਾਂ।’’ ਜੈਜ਼ੀ ਬੀ ਵੱਲੋਂ ਸਾਂਝੀ ਕੀਤੀ ਇਸ ਭਾਵੁਕ ਵੀਡੀਓ ’ਤੇ ਕਈ ਗਾਇਕਾਂ ਨੇ ਪ੍ਰੀਕਰਮ ਦਿੰਦਿਆਂ ਹੋਏ ਉਨ੍ਹਾਂ ਦਾ ਹੌਂਸਲਾ ਵਧਾਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News