ਜੈਜ਼ੀ ਬੀ ਨੂੰ ਯਾਦ ਆਏ ਪੁਰਾਣੇ ਦਿਨ, ਬੱਬੂ ਮਾਨ ਨਾਲ ਸ਼ੇਅਰ ਕੀਤੀ ਖਾਸ ਤਸਵੀਰ
5/3/2020 4:25:24 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਨੂੰ ਰੋਕਣ ਲਈ ਇਕ ਵਾਰ ਮੁੜ ਦੇਸ਼ ਵਿਚ 'ਲੌਕ ਡਾਊਨ' ਨੂੰ ਵਧਾ ਦਿੱਤਾ ਗਿਆ ਹੈ, ਜਿਸ ਦੇ ਚਲਦਿਆਂ ਮਨੋਰੰਜਨ ਜਗਤ ਦੇ ਕਲਾਕਾਰ ਵੀ ਇਸ ਨਿਯਮ ਦਾ ਪਾਲਣ ਕਰਦੇ ਹੋਏ ਆਪੋ-ਆਪਣੇ ਘਰਾਂ ਵਿਚ ਸਮਾਂ ਬਤੀਤ ਕਰ ਰਹੇ ਹਨ। ਇਹ ਅਜਿਹਾ ਸਮਾਂ ਹੈ ਜਦੋਂ ਸਾਰੇ ਸਿਤਾਰੇ ਆਪਣੇ ਰੁੱਝੇ ਸ਼ੈਡਿਊਲ ਤੋਂ ਨਿਕਲ ਕੇ ਆਪਣੇ ਪਰਿਵਾਰਾਂ ਨਾਲ ਖੂਬ ਇੰਜੁਆਏ ਕਰ ਰਹੇ ਹਨ। ਇਸ ਤੋਂ ਇਲਾਵਾ ਸਿਤਾਰੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਰਹੇ ਹਨ। ਹਾਲ ਹੀ ਵਿਚ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬੱਬੂ ਮਾਨ ਨਾਲ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ ਹੈ, ਪਿੰਡ ਦੁਰਗਾਪੁਰ ਦੀ ਪੁਰਾਣੀ ਯਾਦ ਭਰਾ ਬੱਬੂ ਮਾਨ, ਨਛੱਤਰ ਗਿੱਲ, ਦੇਬੀ ਮਖਸੂਸਪੁਰੀ ਭਾਜੀ, #liljb #Iesha #ਮਾਸੀ ਤੇ ਚਾਚਾ ਅਜੀਤ ਸਿੰਘ ਜੀ।'' ਇਹ ਤਸਵੀਰ ਫੈਨਜ਼ ਵਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਗੁਰੂ ਰੰਧਾਵਾ ਨੇ ਇਸ 'ਤੇ ਕੁਮੈਂਟ ਵੀ ਕੀਤਾ ਹੈ।
ਜੇ ਗੱਲ ਕਰੀਏ ਜੈਜ਼ੀ ਬੀ ਦੇ ਫਰਕ ਫਰੰਟ ਦੀ ਤਾਂ ਉਹ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਜਿਵੇਂ 'ਜੱਟ ਦਾ ਫਲੈਗ', 'ਮਿਸ ਕਰਦਾ', 'ਦਿਲ ਲੁੱਟਿਆ', 'ਵਨ ਮਿਲੀਅਨ', 'ਜਵਾਨੀ' ਸਮੇਤ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਜੈਜ਼ੀ ਬੀ ਕਈ ਬਾਲੀਵੁੱਡ ਫ਼ਿਲਮਾਂ ਵਿਚ ਵੀ ਕੰਮ ਕਰ ਚੁੱਕੇ ਹਨ।
ਯਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਾਂ ਵਿਚਾਲੋ ਟੁੱਟਦੀ🤗🙏🏽 @babbumaaninsta
A post shared by Jazzy B (@jazzyb) on Feb 1, 2020 at 10:47pm PST
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ