ਗਾਇਕ ਜੈਲੀ ਦੇ ਡਿਊਟ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ

12/11/2019 9:02:43 AM

ਜਲੰਧਰ (ਸੋਮ) - ਸਿੰਗਲ ਟਰੈਕ 'ਸਾਡਾ ਪਿੰਡ', 'ਰੇਂਜ' ਨਾਲ ਚਰਚਾ 'ਚ ਆਏ ਗਾਇਕ ਜੈਲੀ ਦੇ ਨਵੇਂ ਡਿਊਟ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ, ਜੋ ਕਿ ਜਲਦ ਹੀ ਪੇਸ਼ਕਾਰ ਪਿੰਕੀ ਧਾਲੀਵਾਲ ਅਤੇ ਅਮਰ ਆਡੀਓ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਜੈਲੀ ਨੇ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ 'ਚ ਮੇਰਾ ਸਾਥ ਡਿਊਟ ਕਿੰਗ ਸਟਾਰ ਗਾਇਕਾ ਗੁਰਲੇਜ਼ ਅਖਤਰ ਨੇ ਦਿੱਤਾ ਹੈ।

ਦੱਸ ਦਈਏ ਕਿ ਗਾਇਕ ਜੈਲੀ ਤੇ ਗਾਇਕਾ ਗੁਰਲੇਜ਼ ਅਖਤਰ ਦੇ ਇਸ ਗੀਤ ਦਾ ਮਿਊਜ਼ਿਕ ਬੀਟ ਇੰਸਪੈਕਟਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਗੁਰਜੀਤ ਨੇ ਕੀਤਾ ਹੈ। ਇਸ ਦਾ ਵੀਡੀਓ ਬੀ ਟੂ ਗੈਦਰ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News