ਜੈਲੀ ਤੇ ਗੁਰਲੇਜ਼ ਅਖਤਰ ਦਾ ਨਵਾਂ ਡਿਊਟ ਸਿੰਗਲ ਟਰੈਕ ‘ਰੇਂਜ’ ਹੋਇਆ ਰਿਲੀਜ਼

9/30/2019 2:29:30 PM

ਜਲੰਧਰ(ਬਿਊਰੋ)- ਸੁਪਰਹਿੱਟ ਸਿੰਗਲ ਟਰੈਕ ‘ਰੁਮਾਲ’, ‘ਡੌਲਿਆਂ ’ਚ ਜਾਨ’, ‘ਇਕ ਲੱਖ ਵਰਗਾ’ ਤੇ ‘ਸਾਡਾ ਪਿੰਡ’ ਤੋਂ ਇਲਾਵਾ ਹੋਰ ਆਪਣੇ ਹਿੱਟ ਸਿੰਗਲ ਟਰੈਕਾਂ ਨਾਲ ਚਰਚਾ ’ਚ ਆਏ ਗਾਇਕ ਜੈਲੀ ਦਾ ਨਵਾਂ ਡਿਊਟ ਸਿੰਗਲ ਟਰੈਕ ‘ਰੇਂਜ’ ਰਿਲੀਜ਼ ਹੋ ਚੁਕਿਆ ਹੈ। ਇਸ ਗੀਤ ਨੂੰ ਜੈਲੀ ਤੇ ਗੁਰਲੇਜ਼ ਅਖਤਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ੰਗਾਰਿਆ ਹੈ। ਦਰਸ਼ਕਾਂ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਗੀਤ ਦੇ ਬੋਲ ਜੱਗੀ ਟੌਹੜਾ ਵੱਲੋਂ ਲਿਖੇ ਗਏ ਹਨ ਜਦਕਿ ਮਿਊਜ਼ਿਕ ਸ਼ੈਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਅੰਕੁਰ ਚੌਧਰੀ ਵੱਲੋਂ ਤਿਆਰ ਕੀਤੀ ਇਸ ਗੀਤ ਦੀ ਵੀਡੀਓ ਕੰਪਨੀ ਮੈਡ ਫੋਰ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਦਰਸ਼ਕ ਜੈਲੀ ਤੇ ਗੁਰਲੇਜ਼ ਅਖਤਰ ਦੇ ਗਾਏ ਇਸ ਗੀਤ ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News