ਪ੍ਰਭਾਸ ਦੀ ਫਿਲਮ ‘ਸਾਹੋ’ ’ਤੇ ਲੱਗਾ ਚੋਰੀ ਦਾ ਦੋਸ਼, ਵਿਦੇਸ਼ੀ ਡਾਇਰੈਕਟਰ ਨੇ ਖੋਲ੍ਹੀ ਪੋਲ

9/3/2019 12:53:38 PM

ਮੁੰਬਈ (ਬਿਊਰੋ) — ਮਸ਼ਹੂਰ ਐਕਟਰ ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਹਾਲ ਹੀ ’ਚ ਰਿਲੀਜ਼ ਹੋਈ ਫਿਲਮ ‘ਸਾਹੋ’ ਇਕ ਤੋਂ ਬਾਅਦ ਇਕ ਵਿਵਾਦ ’ਚ ਲਗਾਤਾਰ ਘਿਰ ਰਹੀ ਹੈ। ਪਹਿਲੇ ਅਦਾਕਾਰਾ ਲੀਜਾ ਰੇ ਨੇ ਫਿਲਮ ਮੇਕਰਸ ’ਤੇ ਪੇਂਟਿੰਗ ਦੀ ਨਕਲ ਕਰਨ ਦਾ ਦੋਸ਼ ਵੀ ਲਾਇਆ ਸੀ। ਉਥੇ ਹੀ ਹੁਣ ਇਕ ਫ੍ਰੇਂਚ ਡਾਇਰੈਕਟਰ ਜੇਰੋਮ ਸਾਲੇ ਨੇ ‘ਸਾਹੋ’ ਦੇ ਮੇਕਰਸ ’ਤੇ ਉਸ ਦੀ ਫਿਲਮ ‘Largo Winch’ ਨੂੰ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਜੇਰੋਜ ਨੇ ਟਵਿਟਰ ’ਤੇ ਇਕ ਲੰਬਾ ਪੋਸਟ ਲਿਖਦੇ ਹੋਏ ‘ਸਾਹੋ’ ਫਿਲਮ ਦੇ ਮੇਕਰਸ ’ਤੇ ਦੋਸ਼ ਲਾਏ ਹਨ। ਉਨ੍ਹਾਂ ਨੇ ਲਿਖਿਆ, ‘‘ਅਜਿਹਾ ਲੱਗਦਾ ਹੈ ਕਿ ‘Largo Winch’ ਦੀ ਇਹ ਸੈਕਿੰਡ ਫਰੀ ਕਾਪੀ ਪਹਿਲੀ ਵਾਲੀ ਵਾਂਗ ਹੀ ਖਰਾਬ ਹੈ। ਪਲੀਜ ਤੇਲੁਗੂ ਡਾਇਰੈਕਟਰਸ ਜੇਕਰ ਤੁਸੀ ਮੇਰਾ ਕੰਮ ਚੋਰੀ ਕਰਦੇ ਹੋ ਤਾਂ ਘੱਟੋ-ਘੱਟ ਠੀਕ ਨਾਲ ਕਰੋ। ਮੇਰਾ ਇੰਡੀਅਨ ਕਰੀਅਰ ਵਾਲਾ ਟਵੀਟ ਬੇਸ਼ੱਕ ਇਰੋਨਿਕ ਸੀ। ਇਸ ਲਈ ਮੈਂ ਮੁਆਫੀ ਚਾਵਾਂਗਾ ਪਰ ਮੈਂ ਇਸ ’ਚ ਕੋਈ ਮਦਦ  ਨਹੀਂ ਕਰ ਸਕਾਗਾ।’’

 

ਦੱਸ ਦਈਏ ਕਿ 30 ਅਗਸਤ ਨੂੰ ਸੁਨੀਲ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਜੋਰੇਮ ਨੂੰ ਟੈਗ ਕਰਦੇ ਹੋਏ ਇਕ ਟਵੀਟ ਕੀਤਾ ਸੀ। ਉਨ੍ਹਾਂ ਨੇ ਲਿਖਿਆ, ‘‘ਦੋਸਤ ਦੂਜਾ ਦਿਨ ਹੋਰ ਤੁਹਾਡੀ ‘ਲਾਰਗ ਵਿੰਚ’ ਦੀ ਇਕ ਹੋਰ ਫਰੀ ਕਾਪੀ #ਸਾਹੋ। ਤੁਸੀ ਸੱਚੇ ਗੁਰੂ ਹੋ। ਸੁਨੀਲ ਦੇ ਇਸ ਟਵੀਟ ’ਤੇ ਜੇਰੋਮ ਨੇ ਲਿਖਿਆ ਸੀ, ਮੈਨੂੰ ਲੱਗਦਾ ਹੈ ਕਿ ਭਾਰਤ ’ਚ ਮੇਰਾ ਚੰਗਾ ਕਰੀਅਰ ਹੈ। ਸਾਲ 2018 ’ਚ ਸਾਊਥ ਦੇ ਡਾਇਰੈਕਟਰ ਤ੍ਰਿਵਿਕਰਮ ਸ਼੍ਰੀਨਿਵਾਸ ’ਤੇ ‘ਲਾਰਗ ਵਿੰਚ’ ਦੀ ਨਕਲ ਦੇ ਦੋਸ਼ ਲੱਗੇ ਹਨ।’’
ਦੱਸਣਯੋਗ ਹੈ ਕਿ ‘ਸਾਹੋ’ 29 ਅਗਸਤ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਰਿਵਿਊ ਤਾਂ ਕੁਝ ਖਾਸ ਨਹੀਂ ਮਿਲ ਰਹੇ ਪਰ ਫਿਲਮ ਦੀ ਕਮਾਈ ਚੰਗੀ ਚੱਲ ਰਹੀ ਹੈ। ‘ਸਾਹੋ’ ਨੇ 5 ਦਿਨਾਂ ’ਚ 93.28 ਕਰੋੜ ਦੀ ਕਮਾਈ ਕਰ ਲਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News