ਬ੍ਰਿਟਿਸ਼ ਮਾਡਲ ਦੇ ਘਰ ''ਚ ਹੋਈ ਕਰੋੜਾਂ ਦੀ ਚੋਰੀ
12/17/2019 1:42:39 PM
ਲੰਡਨ (ਬਿਊਰੋ) — ਬ੍ਰਿਟਿਸ਼ ਮਾਡਲ ਤੇ ਸੈਲੀਬ੍ਰਿਟੀ ਤਮਾਰਾ ਅਕਲੇਸਟੋਨ ਦੇ ਵੈਸਟ ਲੰਡਨ ਸਥਿਤ ਘਰ ਤੋਂ 5 ਕਰੋੜ ਪੌਂਡ (ਕਰੀਬ 470 ਕਰੋੜ ਰੁਪਏ) ਦੀ ਕੀਮਤ ਦੇ ਜਵਾਹਰਤ ਚੋਰੀ ਹੋਈ ਹੈ। ਤਮਾਰਾ ਫਾਰਮੂਲਾ ਵਨ ਸਮੂਹ ਦੇ ਸਾਬਕਾ ਮੁੱਖ ਅਧਿਕਾਰੀ ਬਰਨੀ ਅਕਲੇਸਟੋਨ ਦੀ ਧੀ ਹੈ। ਚੋਰੀ ਤੋਂ ਕੁਝ ਦੇਰ ਪਹਿਲਾਂ ਹੀ ਤਮਾਰਾ ਕ੍ਰਿਸਮਸ ਦੀਆਂ ਛੁੱਟੀਆਂ ਮਨਾਉਣ ਦੇਸ਼ ਤੋਂ ਬਾਹਰ ਗਈ ਸੀ। ਤਮਾਰਾ ਦਾ ਘਰ ਲੰਡਨ ਦੇ ਪਾਸ਼ ਇਲਾਕੇ ਹਾਈਡ ਪਾਰਕ 'ਚ ਹੈ। ਸ਼ੁੱਕਰਵਾਰ ਰਾਤ ਤਿੰਨ ਬਦਮਾਸ਼ ਬਗੀਚੇ ਦੇ ਰਸਤੇ ਘਰ 'ਚ ਦਾਖਲ ਹੋਏ ਅਤੇ ਬੈੱਡਰੂਮ 'ਚ ਲੁਕਾ ਕੇ ਰੱਖੀਆਂ ਤਿਜੋਰੀਆਂ ਤੋਂ ਕੀਮਤੀ ਜਵਾਹਰਾਤ ਚੋਰੀ ਕਰ ਲਏ ਗਏ। ਸਮਾਨ 'ਚ ਕੀਮਤੀਆਂ ਅੰਗੂਠੀਆਂ, ਵਾਲੀਆਂ ਤੇ ਵਿਆਹ 'ਚ ਤੋਹਫੇ 'ਚ ਮਿਲੀ 75 ਲੱਖ ਰੁਪਏ ਤੋਂ ਜ਼ਿਆਦਾ ਕੀਮਤ ਦੀਆਂ ਚੂੜ੍ਹੀਆਂ ਵੀ ਸ਼ਾਮਲ ਹਨ।
ਪੁਲਸ ਮੁਤਾਬਕ, ਬਦਮਾਸ਼ਾਂ ਨੇ ਇਸ ਪੂਰੀ ਘਟਨਾ ਨੂੰ 50 ਮਿੰਟਾਂ 'ਚ ਅੰਜਾਮ ਦਿੱਤਾ ਤੇ ਖਿੜਕੀ ਦੇ ਰਸਤੇ ਭੱਜਣ 'ਚ ਸਫਲ ਰਹੇ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਘਟਨਾ ਸਥਾਨ ਦੌਰਾਨ ਸੀ. ਸੀ. ਟੀ. ਵੀ. ਕੈਮਰੇ ਦੇ ਕੰਟਰੋਲ ਰੂਮ 'ਚ ਗਾਰਡ ਬੈਠਾ ਰਿਹਾ ਤੇ ਉਸ ਨੂੰ ਕੁਝ ਪਤਾ ਨਹੀਂ ਲੱਗਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ