ਸ਼੍ਰੀਦੇਵੀ ਦੇ ਨਾਂ 'ਤੇ ਜਾਹਨਵੀ ਦੀ ਚਿੱਠੀ ਵਾਇਰਲ, ਕਿਹਾ-'ਸਭ ਤੋਂ ਜ਼ਿਆਦਾ ਪਿਆਰ ਕਰਦੀ ਹਾਂ'

3/1/2018 12:48:07 PM

ਮੁੰਬਈ(ਬਿਊਰੋ)— ਸ਼੍ਰੀਦੇਵੀ ਲਈ ਉਨ੍ਹਾਂ ਦੀ ਬੇਟੀ ਜਾਹਨਵੀ ਕਪੂਰ ਦੁਆਰਾ ਲਿਖਿਆ ਇਕ ਪੱਤਰ ਜਾਂ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੁਝ ਸਾਲ ਪਹਿਲਾਂ ਜਾਹਨਵੀ ਕਪੂਰ ਨੇ ਇਹ ਪੱਤਰ ਲਿਖਿਆ ਸੀ, ਜਿਸ ਨੂੰ ਮੰਗਲਵਾਰ ਨੂੰ ਤੰਮਿਆ ਚੈਤਨਿਆ ਨਾਂ ਦੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਗਿਆ ਹੈ। ਤੰਮਿਆ ਨੇ ਚਿੱਠੀ ਨਾਲ ਲਿਖਿਆ, ''ਕੁਝ ਸਾਲ ਪਹਿਲਾਂ ਫੇਮਿਨਾ ਨੇ ਸ਼੍ਰੀਦੇਵੀ ਦੀ ਬੇਟੀ ਨੂੰ ਆਪਣੀ ਮਾਂ ਲਈ ਚਿੱਠੀ ਲਿਖਣ ਨੂੰ ਕਿਹਾ ਸੀ। ਮਾਂ ਲਈ ਲਿਖੇ ਗਏ ਉਸ ਦੇ ਮੈਸੇਜ 'ਚ ਪ੍ਰਾਊਡ ਝਲਕ ਰਿਹਾ ਸੀ।''

PunjabKesari
ਕੀ ਜਾਹਨਵੀ ਕਪੂਰ ਨੇ ਲਿਖੀ ਸੀ ਚਿੱਠੀ
ਜਾਹਨਵੀ ਕਪੂਰ ਨੇ ਚਿੱਠੀ 'ਚ ਲਿਖਿਆ, ''ਮੈਂ ਤੁਹਾਡੇ ਦੌਰ ਬਾਰੇ ਸੁਣਦੇ-ਸੁਣਦੇ ਹੀ ਵੱਡੀ ਹੋਈ ਹਾਂ। ਈਮਾਨਦਾਰੀ ਤੇ ਕਿਸੇ ਵੀ ਚੀਜ਼ ਨੂੰ ਪਾਉਣ ਲਈ ਸਮਰਪਣ ਨੂੰ ਦੇਖ ਕੇ ਮਨ ਕਰਦਾ ਹੈ ਕਿ ਕਾਸ਼ ਮੈਂ ਉਸ ਸਮੇਂ ਇਹ ਸਊ ਦੇਖਣ ਲਈ ਮੌਜ਼ੂਦ ਹੁੰਦੀ। ਤੁਸੀਂ ਮੈਨੂੰ ਪ੍ਰਾਊਡੇਸਟ ਬੇਟੀ ਬਣਾਇਆ ਹੈ ਤੇ ਪੂਰੀ ਦੁਨੀਆ 'ਚ ਮੈਂ ਸਭ ਤੋਂ ਜ਼ਿਆਦਾ ਪਿਆਰ ਤੁਹਾਡੇ ਨਾਲ ਹੀ ਕਰਦੀ ਹਾਂ। ਤੁਹਾਡੀ ਬੇਟੀ ਜਾਹਨਵੀ ਕਪੂਰ।''

PunjabKesari
ਦੱਸ ਦੇਈਏ ਕਿ 20 ਸਾਲ ਦੀ ਜਾਹਨਵੀ ਸ਼੍ਰੀਦੇਵੀ ਦੀ ਵੱਡੀ ਬੇਟੀ ਹੈ। 6 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਧੜਕ' ਨਾਲ ਜਾਹਨਵੀ ਕਪੂਰ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਸ਼ਸ਼ਾਂਕ ਖੇਤਾਨ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ ਮਰਾਠੀ ਦੀ ਸੁਪਰਹਿੱਟ 'ਸੈਰਾਟ' ਦੀ ਰੀਮੇਕ ਹੈ, ਜਿਸ 'ਚ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟੜ ਵੀ ਨਜ਼ਰ ਆਵੇਗਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News