ਸੁਸ਼ਾਂਤ ਖ਼ੁਦਕੁਸ਼ੀ ਮਾਮਲਾ: ਜਿਆ ਖਾਨ ਦੀ ਮਾਂ ਵਲੋਂ ਸਲਮਾਨ ਖ਼ਾਨ ਬਾਰੇ ਅਹਿਮ ਖੁਲਾਸਾ, ਸਾਂਝੀ ਕੀਤੀ ਵੀਡੀਓ

6/17/2020 2:33:17 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੇ ਖ਼ੁਦਕੁਸ਼ੀ ਮਾਮਲੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਲਗਾਤਾਰ ਕਈ ਲੋਕਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਹਰ ਕੋਈ ਬਾਲੀਵੁੱਡ 'ਚ ਹੋ ਰਹੇ ਭੇਦਭਾਵ 'ਤੇ ਸਵਾਲ ਉੱਠਾ ਰਿਹਾ ਹੈ। ਇਸੇ ਦੌਰਾਨ ਦਿੱਗਜ ਅਦਾਕਾਰ ਜਿਆ ਖਾਨ ਦੀ ਮਾਂ ਰਾਬਿਆ ਅਮੀਨ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੁਸ਼ਾਂਤ ਦੇ ਖ਼ੁਦਕੁਸ਼ੀ ਮਾਮਲੇ ਨੇ ਮੈਨੂੰ ਇਕ ਵਾਰ ਫ਼ਿਰ ਬੇਟੀ ਜਿਆ ਖਾਨ ਦੀ ਯਾਦ ਦਿਵਾ ਦਿੱਤੀ ਹੈ। ਇਸ ਦੇ ਨਾਲ ਹੀ ਰਾਬਿਆ ਅਮੀਨ ਨੇ ਸੁਪਰਸਟਾਰ ਸਲਮਾਨ ਖਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਜਿਆ ਖਾਨ ਦੀ ਮਾਂ ਰਾਬਿਆ ਅਮੀਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ 'ਤੇ ਦੁੱਖ ਜਾਹਿਰ ਕਰਦੇ ਨਜ਼ਰ ਆ ਰਹੇ ਹਨ। ਉਹ ਆਖਦੇ ਹਨ, ''ਮੇਰੀ ਹਮਦਰਦੀ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਦੇ ਨਾਲ ਹੈ। ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹੈ, ਇਹ ਕੋਈ ਮਜ਼ਾਕ ਨਹੀਂ ਚੱਲ ਰਿਹਾ ਹੈ। ਹੁਣ ਬਾਲੀਵੁੱਡ ਨੂੰ ਬਦਲਣਾ ਹੋਵੇਗਾ, ਬਾਲੀਵੁੱਡ ਨੂੰ ਜਾਗਣਾ ਹੋਵੇਗਾ। ਬਾਲੀਵੁੱਡ ਨੂੰ ਪੂਰੀ ਤਰ੍ਹਾਂ ਨਾਲ ਅਜਿਹਾ ਕਰਨਾ (ਭੇਦਭਾਵ) ਬੰਦ ਕਰਨਾ ਹੋਵੇਗਾ। ਕਿਸੇ ਦੀ ਖਿੱਚਾਈ ਕਰਨਾ/ਫਟਕਾਰ ਲਾਉਣਾ ਵੀ ਇਕ ਤਰ੍ਹਾਂ ਦਾ ਕਤਲ ਕਰਨਾ ਹੀ ਹੈ।''

 
 
 
 
 
 
 
 
 
 
 
 
 
 

Late Actress Jiah Khan's Mother From London On NEPOTISM In Bollywood Issue 💔 . . . #sushantsinghrajput #jiahkhan #suicide #nepotism #bollywoodmovies

A post shared by Scuttlebutt (@bollywood.scuttlebutt) on Jun 16, 2020 at 9:25am PDT

ਜਿਆ ਖਾਨ ਦੀ ਮਾਂ ਨੇ ਅੱਗੇ ਕਿਹਾ ਹੈ ਕਿ 'ਹੁਣ ਜੋ ਕੁਝ ਵੀ ਹੋਇਆ ਹੈ, ਉਸ ਨੇ ਮੈਨੂੰ ਸਾਲ 2015 ਯਾਦ ਕਰਵਾ ਦਿੱਤਾ ਹੈ। ਜਦੋਂ ਜਿਆ ਦੇ ਮਾਮਲੇ 'ਚ ਇਕ ਸੀ. ਬੀ. ਆਈ. ਅਫ਼ਸਰ ਨੂੰ ਮਿਲਣ ਗਈ ਤਾਂ ਉਸ ਨੇ ਮੈਨੂੰ ਕਿਹਾ ਕਿ ਸਲਮਾਨ ਖਾਨ ਦਾ ਫੋਨ ਆਇਆ ਸੀ। ਉਹ ਰੋਜ਼ਾਨਾ ਫੋਨ ਕਰਦਾ ਹੈ ਅਤੇ ਪੈਸਿਆਂ ਦੀ ਗੱਲ ਕਰਦਾ ਹੈ। ਉਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਲੜਕੇ ਤੋਂ ਪੁੱਛਗਿੱਛ ਨਾ ਕਰੋ...ਉਸ ਨੂੰ ਨਾ ਛੂਹਣਾ ਤਾਂ ਅਸੀਂ ਕੀ ਕਰ ਸਕਦੇ ਹਾਂ ਮੈਡਮ। ਇਸ ਤੋਂ ਬਾਅਦ ਰਾਬਿਆ ਇਸ ਮਾਮਲੇ ਨੂੰ ਉੱਚ ਅਧਿਕਾਰੀਆਂ ਤੱਕ ਵੀ ਲੈ ਕੇ ਗਈ।'' ਰਾਬਿਆ ਦਾ ਕਹਿਣਾ ਹੈ ਕਿ ਬਾਲੀਵੁੱਡ ਦੇ ਇਸ ਜ਼ਹਿਰੀਲੇ ਵਤੀਰੇ/ਵਰਤਾਓ ਨੂੰ ਰੋਕਣਾ ਹੋਵੇਗਾ।

ਦੱਸਣਯੋਗ ਹੈ ਕਿ 34 ਸਾਲ ਦੇ ਸੁਸ਼ਾਂਤ ਨੇ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਸੁਸ਼ਾਂਤ ਪਿਛਲੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸਨ ਅਤੇ ਮੁੰਬਈ ਦੇ ਹੀ ਇੱਕ ਡਾਕਟਰ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News