ਜਿੰਮੀ ਸ਼ੇਰਗਿੱਲ ਕਰਨਾ ਚਾਹੁੰਦੇ ਹਨ ਹੁਣ ਅਜਿਹੀਆਂ ਫਿਲਮਾਂ

7/22/2018 9:50:53 AM

ਮੁੰਬਈ (ਬਿਊਰੋ)— ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਾ ਜਿੰਮੀ ਸ਼ੇਰਗਿੱਲ ਨੇ ਸਾਨੂੰ ਕਈ ਖੂਬਸੂਰਤ ਫਿਲਮਾਂ ਦਿੱਤੀਆਂ ਹਨ। ਲੋਕ ਤਾਂ ਉਨ੍ਹਾਂ ਦੀਆਂ ਫਿਲਮਾਂ ਦੇ ਦੀਵਾਨੇ ਹਨ। ਜਿੰਮੀ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਹ ਪਰਦੇ 'ਤੇ ਚੁਣੌਤੀ ਭਰਪੂਰ ਅਤੇ ਮੁਸ਼ਕਲ ਕਿਰਦਾਰ ਨਿਭਾਉਣ ਲਈ ਉਤਸ਼ਾਹਿਤ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਸਾਹੇਬ ਬੀਬੀ ਔਰ ਗੈਂਗਸਟਰ 3' ਜਲਦ ਰਿਲੀਜ਼ ਹੋਣ ਵਾਲੀ ਹੈ।
Image result for jimmy shergill
ਐਕਟਰ ਜਿੰਮੀ ਸ਼ੇਰਗਿੱਲ ਕਾਮੇਡੀ ਫਿਲਮਾਂ ਜ਼ਿਆਦਾ ਕਰਨਾ ਚਾਹੁੰਦੇ ਹਨ। ਜਿੰਮੀ 'ਮਦਾਰੀ', 'ਮੁੱਕੇਬਾਜ਼' ਵਰਗੀਆਂ ਫਿਲਮਾਂ 'ਚ ਮੁੱਖ ਭੂਮਿਕਾਵਾਂ ਨਿਭਾ ਚੁੱਕੇ ਹਨ। ਕਿਰਦਾਰਾਂ 'ਚ ਦਿਲਚਸਪੀ ਬਾਰੇ ਪੁੱਛੇ ਜਾਣ 'ਤੇ ਜਿੰਮੀ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਕਰੀਅਰ ਵਿਚ ਵੱਖਰੀਆਂ-ਵੱਖਰੀਆਂ ਭੂਮਿਕਾਵਾਂ ਨਿਭਾਈਆਂ ਹਨ ਪਰ ਮੈਂ ਹੋਰ ਜ਼ਿਆਦਾ ਕਾਮੇਡੀ ਫਿਲਮਾਂ ਕਰਨਾ ਚਾਹੁੰਦਾ ਹਾਂ। ਮੈਨੂੰ ਹਲਕੀਆਂ-ਫੁੱਲਕੀਆਂ ਫਿਲਮਾਂ 'ਚ ਕੰਮ ਕਰਨਾ ਚੰਗਾ ਲੱਗਦਾ ਹੈ ਕਿਉਂਕਿ ਇਸ ਨਾਲ ਮੈਨੂੰ ਆਰਾਮ ਮਹਿਸੂਸ ਹੁੰਦਾ ਹੈ। ਇਸ ਲਈ ਮੈਂ ਹੋਰ ਜ਼ਿਆਦਾ ਕਾਮੇਡੀ ਫਿਲਮਾਂ ਕਰਨਾ ਚਾਹੁੰਦਾ ਹਾਂ।'' ਜਿੰਮੀ ਅਗਲੀ ਫਿਲਮ 'ਸਾਹੇਬ ਬੀਬੀ ਔਰ ਗੈਂਗਸਟਰ 3' ਵਿਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News