ਲੰਮੇ ਅਰਸੇ ਬਾਅਦ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਆਉਣਗੇ ਇਕੱਠੇ ਨਜ਼ਰ

10/14/2019 1:56:58 PM

ਜਲੰਧਰ (ਬਿਊਰੋ) — 10 ਸਾਲਾਂ ਦੇ ਲੰਮੇ ਅਰਸੇ ਤੋਂ ਬਾਅਦ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰਾ ਕੁਲਰਾਜ ਰੰਧਾਵਾ ਇਕ ਹੋਰ ਫਿਲਮ 'ਚ ਨਜ਼ਰ ਆਉਣਗੇ। ਖਬਰਾਂ ਦੀ ਮੰਨੀਏ ਤਾਂ ਇਹ ਜੋੜੀ ਪੰਜਾਬੀ ਫਿਲਮ 'ਤੂੰ ਹੋਵੇ ਮੈਂ ਹੋਵਾਂ' 'ਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਦੀ ਇਹ ਜੋੜੀ 'ਮੰਨਤ' ਅਤੇ 'ਤੇਰਾ ਮੇਰਾ ਕੀ ਰਿਸ਼ਤਾ' ਵਰਗੀਆਂ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹੁਣ ਇਹ ਜੋੜੀ ਤੀਜੀ ਵਾਰ ਕਿਸੇ ਫਿਲਮ 'ਚ ਨਜ਼ਰ ਆਵੇਗੀ, ਜਿਸ ਨੂੰ ਲੈ ਕੇ ਦੋਹਾਂ ਦੇ ਪ੍ਰਸ਼ੰਸਕ ਕਾਫੀ ਉਤਸਾਹਿਤ ਹਨ।

ਦੱਸ ਦਈਏ ਕਿ ਇਸ ਫਿਲਮ ਦੀ ਸ਼ੂਟਿੰਗ ਇੰਗਲੈਂਡ 'ਚ ਚੱਲ ਰਹੀ ਹੈ। ਖਬਰਾਂ ਮੁਤਾਬਿਕ, ਇਸ ਫਿਲਮ ਦਾ ਨਿਰਦੇਸ਼ਨ ਵਕੀਲ ਸਿੰਘ ਕਰ ਰਹੇ ਹਨ, ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਤੋਂ ਇਲਾਵਾ ਇਸ ਫਿਲਮ 'ਚ ਪੰਜਾਬੀ ਗਾਇਕ ਸੱਜਣ ਅਦੀਬ ਨੂੰ ਵੀ ਵੱਡੇ ਕਿਰਦਾਰ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਅਨੀਤਾ ਦੇਵਗਨ, ਦਿਲਬਰ ਆਰੀਆ, ਸੀਮਾ ਕੌਸ਼ਲ, ਦਰਸ਼ਨ ਔਲਖ ਦੇ ਨਾਂ ਵਰਗੇ ਵੱਡੇ ਕਲਾਕਾਰ ਫਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਖਬਰਾਂ ਮੁਤਾਬਕ, ਫਿਲਮ 'ਤੂੰ ਹੋਵੇ ਮੈਂ ਹੋਵਾਂ' ਦੀ ਕਹਾਣੀ ਰੋਮਾਂਟਿਕ ਡਰਾਮਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News