ਆਰਮਜ਼ ਲਾਇਸੈਂਸ ਮਾਮਲੇ ਨੂੰ ਲੈ ਕੇ ਮੁੜ ਮੁਸ਼ਕਿਲਾਂ ''ਚ ਸਲਮਾਨ ਖਾਨ

6/11/2019 1:37:45 PM

ਜੋਧਪੁਰ (ਬਿਊਰੋ) — ਬਾਲੀਵੁੱਡ ਐਕਟਰ ਸਲਮਾਨ ਖਾਨ ਇਕ ਵਾਰ ਫਿਰ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਭਾਰਤ' ਦੀ ਸਫਲਤਾ ਨੂੰ ਇੰਜ਼ੁਆਏ ਕਰ ਰਹੇ ਸਲਮਾਨ ਖਾਨ ਨੂੰ ਇਕ ਵਾਰ ਫਿਰ ਜੋਧਪੁਰ ਕੋਰਟ ਆਉਣਾ ਪੈ ਸਕਦਾ ਹੈ। ਦਰਅਸਲ ਸਲਮਾਨ ਖਾਨ 'ਤੇ ਹਥਿਆਰਾਂ ਦੇ ਲਾਇਸੈਂਸ ਗੁਆਚ ਜਾਣ ਨੂੰ ਲੈ ਕੇ ਕੋਰਟ 'ਚ ਝੂਠਾ ਹਲਫਨਾਮਾ ਪੇਸ਼ ਕਰਕੇ ਕੋਰਟ ਨੂੰ ਗੁੰਮਰਾਹ ਕਰਨ ਦਾ ਦੋਸ਼ ਹੈ। ਇਸ ਦੋਸ਼ ਨੂੰ ਲੈ ਕੇ ਮੰਗਲਵਾਰ ਨੂੰ ਜੋਧਪੁਰ ਦੀ ਸੀ. ਜੇ. ਐੱਮ. ਗ੍ਰਾਮੀਣ ਕੋਰਟ ਦੁਆਰਾ ਸੁਣਵਾਈ ਕੀਤੀ ਗਈ, ਜਿਸ ਤੋਂ ਬਾਅਦ ਮਾਮਲੇ 'ਚ 17 ਜੂਨ ਨੂੰ ਸੀ. ਜੇ. ਐੱਮ. ਕੋਰਟ ਦਾ ਆਦੇਸ਼ ਸਾਹਮਣੇ ਆਵੇਗਾ।

ਦੱਸ ਦਈਏ ਕਿ ਸਲਮਾਨ ਖਾਨ ਦੇ ਖਿਲਾਫ 340 ਦੇ ਦੋ ਪ੍ਰਾਥਨਾ ਪੱਤਰ ਹੈ ਵਿਚਾਰਾਧੀਨ ਹੈ। ਸਲਮਾਨ ਖਾਨ 'ਤੇ ਕੋਰਟ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਦਾ ਦੋਸ਼ ਹੈ। ਉਨ੍ਹਾਂ 'ਤੇ 'ਭਾਈਜਾਨ' ਫਿਲਮ ਦੀ ਸ਼ੂਟਿੰਗ ਦੌਰਾਨ ਕੋਰਟ 'ਚ ਝੂਠਾ ਹਲਫਨਾਮਾ ਪੇਸ਼ ਕਰਨ ਦਾ ਦੋਸ਼ ਹੈ। ਪੱਤਰ 'ਚ ਸਲਮਾਨ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਸਰਕਾਰ ਵਲੋਂ ਇਹ ਪੱਤਰ ਭਵਾਨੀ ਸਿੰਘ ਭਾਟੀ ਨੇ ਪੇਸ਼ ਕੀਤਾ ਸੀ। ਉਨ੍ਹਾਂ ਨੇ ਸਲਮਾਨ ਖਾਨ ਖਿਲਾਫ ਕੋਰਟ ਨੂੰ ਗੁੰਮਰਾਹ ਕਰਨ ਦਾ ਮਾਮਲਾ ਦਰਜ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਸਲਮਾਨ ਖਾਨ ਖਿਲਾਫ ਮਾਮਲਾ ਦਰਜ ਹੋਵੇਗਾ ਜਾਂ ਨਹੀਂ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News