ਪ੍ਰਿਅੰਕਾ ਚੋਪੜਾ ਦੇ ਜੇਠ ਨੇ ਪਾਰਟੀ ਦੌਰਾਨ ਕੀਤਾ ਅਜਿਹਾ ਕਾਰਾ, ਤਿੰਨ ਵਾਰ ਆਈ ਪੁਲਸ

6/15/2019 3:36:37 PM

ਮੁੰਬਈ(ਬਿਊਰੋ)— ਪ੍ਰਿਅੰਕਾ ਚੋਪੜਾ ਦੇ ਜੇਠ ਅਤੇ ਨਿੱਕ ਜੋਨਸ ਦੇ ਵੱਡੇ ਭਰਾ ਜੋ ਜੋਨਸ ਨੇ ਕੁਝ ਸਮਾਂ ਪਹਿਲਾਂ 'ਗੇਮ ਆਫ ਥਰੋਂਸ' ਫੇਮ ਅਦਾਕਾਰਾ ਸੋਫੀ ਟਰਨਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਜੋ ਜੋਨਸ ਦੀ ਬੈਚਲਰਸ ਪਾਰਟੀ 'ਚ ਕੁਝ ਅਜਿਹਾ ਹੋਇਆ ਸੀ, ਜਿਸ ਦੇ ਚਲਦੇ ਉੱਥੇ 3 ਵਾਰ ਪੁਲਸ ਆ ਗਈ ਸੀ। ਹਾਲ ਹੀ 'ਚ ਜੋਨਸ ਬ੍ਰਦਰਸ ਇਕ ਚੈਟ ਸ਼ੋਅ 'ਚ ਪਹੁੰਚੇ ਸਨ। ਇੱਥੇ ਉਨ੍ਹਾਂ ਨਾਲ "Know Your Bro"ਗੇਮ ਖੇਡੀ ਗਈ। ਇਸ ਦੌਰਾਨ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੋ ਜੋਨਸ ਦੀ ਬੈਚਲਰਸ ਪਾਰਟੀ 'ਚ ਸਭ ਤੋਂ ਵਾਇਲਡ ਚੀਜ਼ ਕੀ ਹੋਈ ਸੀ?
PunjabKesari
ਇਸ ਦੇ ਜਵਾਬ 'ਚ ਨਿੱਕ ਜੋਨਸ ਨੇ ਕਿਹਾ,''ਜੋ ਦੀ ਬੈਚਲਰਸ ਪਾਰਟੀ 'ਚ ਪਹਿਲੀ ਰਾਤ ਨੂੰ ਪੁਲਸ ਆਈ ਸੀ, ਅਜਿਹਾ ਤਿੰਨ ਵਾਰ ਹੋਇਆ ਸੀ। ਇਹ ਆਪਣੇ ਆਪ 'ਚ ਬਹੁਤ ਅਜੀਬ ਚੀਜ਼ ਹੈ ਪਰ ਉਸ ਸਮੇਂ ਅਸੀਂ ਕਿੱਥੇ ਸੀ ਇਹ ਹੋਰ ਵੀ ਜ਼ਿਆਦਾ ਖਰਾਬ ਹੈ।''
PunjabKesari
ਨਿੱਕ ਜੋਨਸ ਨੇ ਅੱਗੇ ਦੱਸਿਆ,''ਪਾਰਟੀ 'ਚ ਸਭ ਇੰਝ ਮਸਤ ਸਨ ਕਿ ਜੋ ਨੇ ਆਪਣੀ ਸ਼ਰਟ ਤੱਕ ਪਾੜ ਦਿੱਤੀ ਸੀ। ਇੰਨਾ ਹੀ ਨਹੀਂ ਜੋ ਨੇ ਆਪਣੇ ਦੋਸਤਾਂ ਦੀ ਸ਼ਰਟ ਵੀ ਪਾੜ ਦਿੱਤੀ ਸੀ, ਇਸ ਤੋਂ ਬਾਅਦ ਉਹ ਅਜੀਬ-ਅਜੀਬ ਹਰਕਤਾਂ ਕਰਨ ਲੱਗੇ ਸਨ।
PunjabKesari
ਦੱਸ ਦੇਈਏ ਕਿ ਜੋ ਜੋਨਸ ਅਤੇ ਸੋਫੀ ਟਰਨਰ ਨੇ ਆਪਣੇ ਵਿਆਹ ਦੀ ਕੋਈ ਘੋਸ਼ਣਾ ਨਹੀਂ ਕੀਤੀ ਸੀ। ਵਿਆਹ ਦੀ ਗੱਲ ਉਸ ਸਮੇਂ ਪਤਾ ਲੱਗੀ, ਜਦੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਇਸ ਵੀਡੀਓ ਤੋਂ ਬਾਅਦ ਹੀ ਜੋ ਅਤੇ ਸੋਫੀ ਨੇ ਵਿਆਹ ਦੀ ਗੱਲ ਮੀਡੀਆ ਸਾਹਮਣੇ ਮੰਨੀ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News